ਗੋਲਫ਼ : ਜਾਪਾਨ ਕਲਾਸਿਕ ਰੱਦ, ਐੱਲ. ਪੀ. ਜੀ. ਏ. ਦਾ ਏਸ਼ੀਆ ''ਚ ਸਿਰਫ਼ ਇਕ ਟੂਰਨਾਮੈਂਟ

Tuesday, Oct 05, 2021 - 10:50 AM (IST)

ਗੋਲਫ਼ : ਜਾਪਾਨ ਕਲਾਸਿਕ ਰੱਦ, ਐੱਲ. ਪੀ. ਜੀ. ਏ. ਦਾ ਏਸ਼ੀਆ ''ਚ ਸਿਰਫ਼ ਇਕ ਟੂਰਨਾਮੈਂਟ

ਡੇਟੋਨ- ਟੋਟੋ ਜਾਪਾਨ ਕਲਾਸਿਕ ਕੋਵਿਡ-19 ਮਹਾਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਨਾਲ ਹੁਣ ਏਸ਼ੀਆ 'ਚ ਮਹਿਲਾ ਗੋਲਫ਼ ਟੂਰ ਐੱਲ. ਪੀ. ਜੀ. ਏ. ਦਾ ਸਿਰਫ਼ ਇਕ ਟੂਰਨਾਮੈਂਟ ਹੋਵੇਗਾ। ਟੋਟੋ ਜਾਪਾਨ ਕਲਾਸਿਕ ਦਾ ਆਯੋਜਨ ਚਾਰ ਤੋਂ 7 ਨਵੰਬਰ ਵਿਚਾਲੇ ਹੋਣਾ ਸੀ। ਇਸ ਤਰ੍ਹਾਂ ਨਾਲ ਐੱਲ. ਪੀ. ਪੀ. ਏ. ਟੂਰ 'ਚ ਹੁਣ ਇਸ ਸੈਸ਼ਨ 'ਚ ਸਿਰਫ਼ ਚਾਰ ਟੂਰਨਾਮੈਂਟ ਬਚੇ ਹਨ। ਇਨ੍ਹਾਂ 'ਚੋਂ ਪਹਿਲਾ ਟੂਰਨਾਮੈਂਟ ਇਸ ਹਫ਼ਤੇ ਨਿਊਜਰਸੀ 'ਚ ਹੋਵੇਗਾ। ਏਸ਼ੀਆ 'ਚ ਇਕ ਮਾਤਰ ਟੂਰਨਾਮੈਂਟ ਦੱਖਣੀ ਕੋਰੀਆ 'ਚ 21 ਤੋਂ 24 ਅਕਤੂਬਰ ਦਰਮਿਆਨ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਫਲੋਰਿਡਾ 'ਚ ਲਗਾਤਾਰ ਦੋ ਟੂਰਨਾਮੈਂਟ ਦੇ ਨਾਲ ਸੈਸ਼ਨ ਦਾ ਅੰਤ ਹੋਵੇਗਾ। ਇਸ ਤੋਂ ਪਹਿਲਾਂ ਐੱਲ. ਪੀ. ਜੀ. ਏ. ਨੇ ਏਸ਼ੀਆ 'ਚ ਸ਼ੰਘਾਈ ਤੇ ਤਾਈਵਾਨ ਵਾਲੇ ਟੂਰਨਾਮੈਂਟ ਮਹਾਮਾਰੀ ਕਾਰਨ ਰੱਦ ਕਰ ਦਿੱਤੇ ਸਨ।  


author

Tarsem Singh

Content Editor

Related News