ਗੋਲਡਨ ਬੁਆਏ ਨੀਰਜ ਚੋਪੜਾ ਨੇ ਦੁਬਈ ’ਚ ਕੀਤੀ ਸਕਾਈ ਡਾਈਵਿੰਗ
Saturday, Oct 09, 2021 - 10:37 PM (IST)
ਸਪੋਰਟਸ ਡੈਸਕ : ਟੋਕੀਓ ਓਲੰਪਿਕ 2020 ’ਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਇਸ ਸਮੇਂ ਦੁਬਈ ’ਚ ਛੁੱਟੀਆਂ ਬਿਤਾ ਰਹੇ ਹਨ। ਇਥੇ ਉਨ੍ਹਾਂ ਸਕਾਈ ਡਾਈਵਿੰਗ ’ਚ ਹੱਥ ਅਜ਼ਮਾਏ, ਜਿਸ ਦੀ ਵੀਡੀਓ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਗੋਲਡਨ ਬੁਆਏ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਜਹਾਜ਼ ਤੋਂ ਛਾਲ ਮਾਰਨ ’ਚ ਪਹਿਲਾਂ ਟਾਈਮ ਲੱਗਾ ਪਰ ਉਸ ਤੋਂ ਬਾਅਦ ਬਹੁਤ ਮਜ਼ਾ ਆਇਆ। ਚੋਪੜਾ ਨੇ ਕਿਹਾ ਕਿ ਮੈਂ ਸਕਾਈ ਡਾਈਵਿੰਗ ਦੀਆਂ ਪਹਿਲਾਂ ਕਈ ਵੀਡੀਓਜ਼ ਦੇਖੀਆਂ ਕਿਉਂਕਿ ਇਹ ਮੇਰੇ ਲਈ ਬਿਲਕੁਲ ਨਵਾਂ ਤਜਰਬਾ ਸੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕਿਹਾ ਹੈ, ਮੈਂ T-20 WC 'ਚ ਪਾਰੀ ਦੀ ਸ਼ੁਰੂਆਤ ਕਰਾਂਗਾ - ਇਸ਼ਾਨ ਕਿਸ਼ਨ
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਪਾਨੀਪਤ ਦੇ ਰਹਿਣ ਵਾਲੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ’ਚ ਜੈਵਲਿਨ ਥ੍ਰੋਅ ’ਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਦੀ ਇਸ ਉਪਲੱਬਧੀ ਨਾਲ ਪੂਰੇ ਦੇਸ਼ ਦਾ ਮਾਣ ਵਧਿਆ। ਉਹ ਐਥਲੈਟਿਕਸ ’ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਉਨ੍ਹਾਂ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 13 ਸਾਲ ਪਹਿਲਾਂ ਬੀਜਿੰਗ ਓਲੰਪਿਕ ’ਚ ਸੋਨ ਤਮਗਾ ਜਿੱਤਿਆ ਸੀ।