ਪਾਕਿਸਤਾਨ 'ਚ ਹੋਰ ਜ਼ਲਾਲਤ ਦੇਖਣ ਲਈ ਤਿਆਰ ਰਹੋ, ਸਰਫਰਾਜ਼ ਨੇ ਟੀਮ ਨੂੰ ਕੀਤਾ ਸਾਵਧਾਨ
Tuesday, Jun 18, 2019 - 03:49 PM (IST)

ਮੈਨਚੇਸਟਰ— ਭਾਰਤ ਕੋਲੋਂ ਹਾਰਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਸਾਵਧਾਨ ਕੀਤਾ ਹੈ ਕਿ ਜੇਕਰ ਵਰਲਡ ਕੱਪ ਦੇ ਬਾਕੀ ਮੈਚਾਂ 'ਚ ਉਹ ਆਪਣੇ ਪ੍ਰਦਰਸ਼ਨ 'ਚ ਸੁਧਾਰ ਨਹੀਂ ਲਿਆਉਂਦੇ ਹਨ ਤਾਂ ਦੇਸ਼ 'ਚ ਹੋਰ ਜ਼ਲਾਲਤ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ। ਭਾਰਤ ਕੋਲੋਂ ਵਰਲਡ ਕੱਪ ਮੈਚ 'ਚ 89 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਤੇ ਸਾਬਕਾ ਖਿਡਾਰੀਆਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਾਕਿਸਤਾਨ ਦੇ ਪੰਜ ਮੈਚਾਂ 'ਚ ਤਿੰਨ ਹੀ ਅੰਕ ਹੈ। ਸਰਫਰਾਜ਼ ਨੇ ਕਿਹਾ ਕਿ ਜੇਕਰ ਇਹੀ ਪ੍ਰਦਰਸ਼ਨ ਜਾਰੀ ਰਿਹਾ ਤਾਂ ਪਾਕਿਸਤਾਨ 'ਚ ਉਨ੍ਹਾਂ ਨੂੰ ਹੋਰ ਬੇਇੱਜ਼ਤੀ ਦੇਖਣੀ ਪੈ ਸਕਦੀ ਹੈ।
ਉਨ੍ਹਾਂ ਨੇ 'ਦ ਨਿਊਜਡਾਟ ਕਾਮ ਡਾਟ ਪੀ. ਕੇ. ਵਲੋਂ ਕਿਹਾ , '' ਜੇਕਰ ਕੋਈ ਸੋਚਦਾ ਹੈ ਕਿ ਮੈਂ ਘਰ ਪਰਤ ਜਾਵਾਂਗਾ ਤਾਂ ਉਹ ਔਖਾ ਹੈ। ਖੁਦਾ ਨਾ ਕਰੇ ਕੁਝ ਹੋ ਗਿਆ ਤਾਂ ਸਿਰਫ ਮੈਂ ਇਕੱਲਾ ਹੀ ਘਰ ਨਹੀਂ ਜਾਵਾਂਗਾ। ਉਨ੍ਹਾਂ ਨੇ ਕਿਹਾ, ''ਖ਼ਰਾਬ ਪ੍ਰਦਰਸ਼ਨ ਨੂੰ ਭੁੱਲਾ ਕੇ ਬਾਕੀ ਚਾਰ ਮੈਚਾਂ 'ਚ ਚੰਗਾ ਖੇਡਣਾ ਹੋਵੇਗਾ। ਪਾਕਿਸਤਾਨ ਨੂੰ ਹੁਣ 23 ਜੂਨ ਨੂੰ ਦੱਖਣੀ ਅਫਰੀਕਾ ਤੋਂ ਖੇਡਣਾ ਹੈ।