ਏਸ਼ੀਆਈ ਖੇਡਾਂ ਦੀ ਤਿਆਰੀ ਦੇ ਲਈ ਮੁੱਖ ਹੈ ਜਰਮਨੀ ਅਤੇ ਸਪੇਨ ਦੌਰਾ : ਸ਼ਵਿਤਾ
Wednesday, Jul 12, 2023 - 01:12 PM (IST)
ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਜਰਮਨੀ ਅਤੇ ਸਪੇਨ ਦੇ ਆਗਾਮੀ ਦੌਰੇ ਨੂੰ ਹਾਂਗਜ਼ੂ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਿਆਰੀ ਦੇ ਮੌਕੇ ਵਜੋਂ ਦੇਖ ਰਹੀ ਹੈ। ਭਾਰਤੀ ਟੀਮ ਬੁੱਧਵਾਰ ਨੂੰ ਯੂਰਪ ਲਈ ਰਵਾਨਾ ਹੋਵੇਗੀ। ਟੀਮ ਪਹਿਲਾਂ ਤਿੰਨ ਮੈਚਾਂ ਦੀ ਲੜੀ ਲਈ ਜਰਮਨੀ ਜਾਵੇਗੀ ਜਿੱਥੇ ਮੇਜ਼ਬਾਨ ਜਰਮਨੀ ਤੋਂ ਇਲਾਵਾ ਉਹ ਚੀਨ ਨਾਲ ਵੀ ਖੇਡੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਜ਼ਬਾਨ ਟੀਮ ਦੇ ਖ਼ਿਲਾਫ਼ 25 ਜੁਲਾਈ ਨੂੰ ਟੈਰੇਸਾ, ਸਪੇਨ, 27 ਜੁਲਾਈ ਨੂੰ ਦੱਖਣੀ ਅਫਰੀਕਾ ਅਤੇ 28 ਜੁਲਾਈ ਨੂੰ ਇੰਗਲੈਂਡ ਖ਼ਿਲਾਫ਼ ਖੇਡਣਾ ਹੈ। ਜਰਮਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਸਵਿਤਾ ਨੇ ਕਿਹਾ, “ਅਸੀਂ ਇਸ ਦੌਰੇ ਦੀ ਉਡੀਕ ਕਰ ਰਹੇ ਹਾਂ। ਏਸ਼ੀਆਈ ਖੇਡਾਂ ਤੋਂ ਪਹਿਲਾਂ ਚੰਗੀਆਂ ਟੀਮਾਂ ਦਾ ਸਾਹਮਣਾ ਕਰਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- IND vs WI Test : ਪਿਛਲੇ 21 ਸਾਲਾਂ ਤੋਂ ਨਹੀਂ ਹਾਰਿਆ ਭਾਰਤ, ਦੇਖੋ 'ਹੈੱਡ-ਟੂ-ਹੈੱਡ' ਰਿਕਾਰਡ
ਉਨ੍ਹਾਂ ਨੇ ਕਿਹਾ ਕਿ “ਇਹ ਮੈਚ ਬਹੁਤ ਮਹੱਤਵਪੂਰਨ ਹਨ ਕਿਉਂਕਿ ਅਸੀਂ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਹਾਂ। ਪਿਛਲੇ ਕੁਝ ਮਹੀਨਿਆਂ 'ਚ ਅਸੀਂ ਆਪਣੀਆਂ ਖੂਬੀਆਂ ਅਤੇ ਕਮਜ਼ੋਰੀਆਂ 'ਤੇ ਕੰਮ ਕੀਤਾ ਹੈ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।
ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ 'ਚ ਹੋਣਗੀਆਂ।
ਭਾਰਤੀ ਟੀਮ:
ਗੋਲਕੀਪਰ: ਸਵਿਤਾ (ਕਪਤਾਨ), ਬਿਛੂ ਦੇਵੀ ਖਾਰੀਬਾਮ
ਡਿਫੈਂਡਰ: ਦੀਪ ਗ੍ਰੇਸ ਇੱਕਾ, ਨਿੱਕੀ ਪ੍ਰਧਾਨ, ਇਸ਼ਿਕਾ ਚੌਧਰੀ, ਉਦਿਤਾ, ਸੁਸ਼ੀਲਾ ਚਾਨੂ
ਇਹ ਵੀ ਪੜ੍ਹੋ-ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ 'ਚ ਹੋਵੇਗੀ ਸ਼ੁਰੂਆਤ
ਮਿਡਫੀਲਡਰ: ਨਿਸ਼ਾ, ਮੋਨਿਕਾ, ਸਲੀਮਾ ਟੈਟ, ਨੇਹਾ, ਨਵਨੀਤ ਕੌਰ, ਸੋਨਿਕਾ, ਬਲਜੀਤ ਕੌਰ, ਵੈਸ਼ਨਵੀ ਵਿੱਠਲ ਫਾਲਕੇ, ਜੋਤੀ ਛੱਤਰੀ।
ਫਾਰਵਰਡ: ਲਾਲਰੇਮਸਿਆਮੀ, ਵੰਦਨਾ ਕਟਾਰੀਆ, ਸੰਗੀਤਾ ਕੁਮਾਰੀ, ਦੀਪਿਕਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8