ਨੇਪਾਲ ''ਚ ਐਵਰੈਸਟ ਪ੍ਰੀਮੀਅਰ ਲੀਗ ਵਿਚ ਖੇਡੇਗਾ ਗੇਲ

01/30/2020 11:50:19 PM

ਨਵੀਂ ਦਿੱਲੀ—  ਵੈਸਟਇੰਡੀਜ਼ ਦਾ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਕਾਠਮੰਡੂ ਵਿਚ 29 ਫਰਵਰੀ ਤੋਂ ਸ਼ੁਰੂ ਹੋ ਰਹੇ ਨੇਪਾਲ ਦੇ ਘਰੇਲੂ ਟੀ-20 ਟੂਰਨਾਮੈਂਟ ਐਵਰੈਸਟ ਪ੍ਰੀਮੀਅਰ ਲੀਗ ਵਿਚ ਪੋਖਰਾ ਰਾਈਨੋਜ਼ ਵਲੋਂ ਖੇਡੇਗਾ। ਹੁਣ ਫ੍ਰੀਲਾਂਸ ਟੀ-20 ਖਿਡਾਰੀ ਬਣ ਚੁੱਕੇ 40 ਸਾਲਾ ਗੇਲ ਨੇ ਟਵਿਟਰ 'ਤੇ ਇਸਦਾ ਐਲਾਨ ਕੀਤਾ। ਲੀਗ ਦੇ ਆਯੋਜਕਾਂ ਦੇ ਟਵਿਟਰ ਪੋਸਟ 'ਤੇ ਗੇਲ ਨੇ ਕਿਹਾ, ''ਮੈਂ ਸਭ ਤੋਂ ਵੱਡੀ ਖੇਡ ਪ੍ਰਤੀਯੋਗਿਤਾ, ਐਵਰੈਸਟ ਪ੍ਰੀਮੀਅਰ ਲੀਗ ਲਈ ਨੇਪਾਲ ਜਾਵਾਂਗਾ। ਆਉ ਤੇ ਮੇਰੀ ਟੀਮ ਪੋਖਰਾ ਰਾਈਨੋਜ਼ ਦਾ ਸਮਰਥਨ ਕਰੋ। ਨੇਪਾਲ ਗੇਲ ਦੇ ਤੂਫਾਨ ਲਈ ਤਿਆਰ ਹੋ ਜਾਓ।''
ਲੀਗ ਦੇ ਆਯੋਜਕਾਂ ਨੇ ਵੀ ਆਪਣੇ ਅਧਿਕਾਰਿਕ ਟਵਿਟਰ ਹੈਂਡਲ 'ਤੇ ਗੇਲ ਦੇ ਖੇਡਣ ਦੀ ਪੁਸ਼ਟੀ ਕੀਤੀ। ਆਯੋਜਕਾਂ ਨੇ ਟਵੀਟ ਕੀਤਾ ਨੇਪਾਲ ਮਾਰਚ 'ਚ ਤੂਫਾਨ ਦੀ ਭਵਿੱਖਬਾਣੀ। ਗੇਲ ਨੇ ਪੋਖਰਾ ਰਾਈਨੋਜ਼ ਵਲੋਂ ਐਵਰੈਸਟ ਪ੍ਰੀਮੀਅਰ ਲੀਗ 'ਚ ਖੇਡਣ ਦੀ ਪੁਸ਼ਟੀ ਕਰ ਦਿੱਤੀ ਹੈ। ਕੀ ਤੁਸੀਂ ਗੇਲ ਦੇ ਤੂਫਾਨ ਦੇ ਲਈ ਤਿਆਰ ਹੋ।


Gurdeep Singh

Content Editor

Related News