ਗੇਲ ਦੀ ਚਾਹਲ ਨੂੰ ਧਮਕੀ- ਸੋਸ਼ਲ ਮੀਡੀਆ ''ਤੇ ਕਰ ਦੇਵਾਂਗਾ ਬਲਾਕ

04/27/2020 11:52:49 AM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਭਾਰਤੀ ਸਪਿਨਰ ਚਾਹਲ ਸੋਸ਼ਲ ਮੀਡੀਆ 'ਤੇ ਉਸ ਨੂੰ ਕਾਫੀ ਪਰੇਸ਼ਾਨ ਕਰਦਾ ਹੈ ਤੇ ਉਹ ਉਸ ਨੂੰ ਬਲਾਕ ਕਰਨ ਜਾ ਰਿਹਾ ਹੈ। ਚਾਹਲ ਸੋਸ਼ਲ ਮੀਡੀਆ 'ਤੇ ਸਭ ਤੋਂ ਰੁੱਝੇ ਭਾਰਤੀ ਕ੍ਰਿਕਟਰਾਂ ਵਿਚੋਂ ਇਕ  ਹਨ। ਕੋਵਿਡ-19 ਮਹਾਮਾਰੀ ਕਾਰਨ ਦੇਸ਼ ਭਰ ਵਿਚ ਲਾਗੂ ਲਾਕਡਾਊਨ ਵਿਚਾਲੇ ਉਹ ਸੋਸ਼ਲ ਮੀਡੀਆ ਦੇ ਵੱਖ-ਵੱਖ ਮੈਚਾਂ 'ਤੇ ਪਹਿਲਾਂ ਤੋਂ ਹੀ ਵੱਧ ਸਮਾਂ ਬਿਤਾ ਰਿਹਾ ਹੈ। ਤਾਬੜਤੋੜ ਬੱਲੇਬਾਜ਼ੀ ਕਰਨ ਲਈ ਜਾਣੇ ਜਾਣ ਵਾਲੇ ਗੇਲ ਨੇ ਇੰਸਟਾਗ੍ਰਾਮ 'ਤੇ ਆਯੋਜਿਤ ਇਕ ਸੈਸ਼ਨ ਵਿਚ ਕਿਹਾ ਕਿ ਮੈਂ ਗੰਭੀਰਤਾ ਨਾਲ ਟਿਕਟਾਕ ਤੋਂ ਬੋਲਾਂਗਾ ਕਿ ਤੈਨੂੰ ਬਲਾਕ ਕਰਾਂ। ਤੂੰ ਸੋਸ਼ਲ ਮੀਡੀਆ 'ਤੇ ਮੈਨੂੰ ਕਾਫੀ ਗੁੱਸਾ ਦਿਵਾਉਂਦਾ ਹੈ। ਤੈਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦੀ ਲੋੜ ਹੈ। ਮੈਂ ਤੈਨੂੰ ਆਪਣੀ ਜ਼ਿੰਦਗੀ ਵਿਚ ਫਿਰ ਤੋਂ ਨਹੀਂ ਦੇਖਣਾ ਚਾਹੁੰਦਾ। ਮੈਂ ਤੈਨੂੰ ਬਲਾਕ ਕਰ ਰਿਹਾ ਹਾਂ।

PunjabKesari

ਕੋਰੋਨਾ ਵਾਇਰਸ ਮਾਮਲੇ ਕਾਰਨ ਦੁਨੀਆ ਭਰ ਵਿਚ ਕ੍ਰਿਕਟ ਸਣੇ ਦੂਜੀਆਂ ਖੇਡ ਗਤੀਵਿਧੀਆਂ 'ਤੇ ਰੋਕ ਲੱਗੀ ਹੈ। ਅਜਿਹੇ  'ਚ ਖਿਡਾਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜ ਰਹੇ ਹਨ। ਇਸ ਤੋਂ ਪਹਿਲਾਂ ਵੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਏ. ਬੀ. ਡਿਵਿਲੀਅਰਜ਼ ਨਾਲ ਲਾਈਵ ਵੀਡੀਓ ਚੈਟ ਦੌਰਾਨ ਚਾਹਲ ਨੂੰ ਪੇਂਡੂ ਕਰਾਰ ਦਿੱਤਾ ਸੀ। ਕੋਹਲੀ ਨੇ ਕਿਹਾ ਸੀ ਕਿ ਤੁਸੀਂ ਟਿਕਟਾਕ ਵੀਡੀਓ ਦੇਖੀਆਂ ਹਨ। ਤੁਹਾਨੂੰ ਚਾਹਲ ਦੀਆਂ ਟਿਕਟਾਕ ਵੀਡੀਓ ਦੇਖਣੀਆਂ ਚਾਹੀਦੀਆਂ ਹਨ। ਉਸ ਨੇ ਕਿਹਾ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਕਿ ਇਹ ਵਿਅਕਤੀ ਕੌਮਾਂਤਰੀ ਕ੍ਰਿਕਟ ਖੇਡ ਰਿਹਾ ਹੈ ਤੇ 29 ਸਾਲ ਦਾ ਹੈ। ਤੁਸੀਂ ਉਸ ਦੀਆਂ ਵੀਡੀਓ ਦੇਖੋਗੇ ਤਾਂ ਲੱਗੇਗਾ ਕਿ ਚਾਹਲ ਪੂਰੀ ਤਰ੍ਹਾਂ ਪੇਂਡੂ ਹੈ।


Ranjit

Content Editor

Related News