ਇੰਟਰਨੈਸ਼ਨਲ ਮਾਸਟਰਜ਼ ਲੀਗ ’ਚ ਖੇਡਣਗੇ ਗੇਲ, ਐਨਟਿਨੀ ਤੇ ਪਨੇਸਰ
Tuesday, Feb 04, 2025 - 01:47 PM (IST)
ਮੁੰਬਈ– ਸਾਬਕਾ ਕ੍ਰਿਕਟਰ ਕ੍ਰਿਸ ਗੇਲ, ਮਖਾਯਾ ਐਨਟਿਨੀ ਤੇ ਮੋਂਟੀ ਪਨੇਸਰ 22 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਇੰਟਰਨੈਸ਼ਨਲ ਮਾਸਟਰਜ਼ ਲੀਗ (ਆਈ. ਐੱਮ. ਐੱਲ.) ਦੇ ਪਹਿਲੇ ਸੈਸ਼ਨ ਵਿਚ ਖੇਡਣ ਲਈ ਤਿਆਰ ਹਨ। ਗੇਲ, ਐਨਟਿਨੀ ਤੇ ਪਨੇਸਰ ਕ੍ਰਮਵਾਰ ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਇੰਗਲੈਂਡ ਮਾਸਟਰਸਜ਼ ਦੀ ਪ੍ਰਤੀਨਿਧਤਾ ਕਰਨਗੇ। ਪ੍ਰਤੀਯੋਗਿਤਾ 22 ਫਰਵਰੀ ਤੋਂ 16 ਮਾਰਚ ਤੱਕ ਨਵੀ ਮੁੰਬਈ, ਰਾਜਕੋਟ ਤੇ ਰਾਏਪੁਰ ਵਿਚ ਆਯੋਜਿਤ ਕੀਤੀ ਜਾਵੇਗੀ।
ਗੇਲ ਨੇ ਇਕ ਬਿਆਨ ਵਿਚ ਕਿਹਾ, ‘‘ਆਈ. ਐੱਮ. ਐੱਲ. ਉਨ੍ਹਾਂ ਵੱਡੇ ਪਲਾਂ ਨੂੰ ਫਿਰ ਤੋਂ ਜਿਊਣ ਤੇ ਖੇਡ ਦੇ ਕੁਝ ਸਰਵੋਤਮ ਖਿਡਾਰੀਆਂ ਦੇ ਨਾਲ ਮੰਚ ਸਾਂਝਾ ਕਰਨ ਦਾ ਇਕ ਸ਼ਾਨਦਾਰ ਮੰਚ ਹੈ। ਮੈਂ ਲੀਗ ਵਿਚ ਯੂਨੀਵਰਸ ਬੌਸ (ਗੇਲ ਯੂਨੀਵਰਸ ਬੌਸ ਦੇ ਨਾਂ ਨਾਲ ਮਸ਼ਹੂਰ) ਦੀ ਊਰਜਾ ਲਿਆਉਣ ਲਈ ਤਿਆਰ ਹਾਂ।’’
ਭਾਰਤ ਦੇ ਧਾਕੜ ਖਿਡਾਰੀ ਯੁਵਰਾਜ ਸਿੰਘ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਵਿਚ ਆਪਣੀ ਉਪਲੱਬਧਤਾ ਦੀ ਪੁਸ਼ਟੀ ਕੀਤੀ ਸੀ। ਟੂਰਨਾਮੈਂਟ ਵਿਚ ਭਾਰਤ, ਸ਼੍ਰੀਲੰਕਾ, ਵੈਸਟਇੰਡੀਜ਼, ਦੱਖਣੀ ਅਫਰੀਕਾ, ਆਸਟ੍ਰੇਲੀਆ ਤੇ ਇੰਗਲੈਂਡ ਸਮੇਤ 6 ਟੀਮਾਂ ਹਿੱਸਾ ਲੈਣਗੀਆਂ।