IPL 2022 ''ਚ ਤਿਲਕ ਵਰਮਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੁਰੀਦ ਹੋਏ ਗਾਵਸਕਰ, ਦਿੱਤਾ ਇਹ ਬਿਆਨ

05/17/2022 5:25:27 PM

ਕੋਲਕਾਤਾ- ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਮੁੰਬਈ ਇੰਡੀਅਨਜ਼ (ਐੱਮ. ਆਈ.) ਦੇ ਕਪਤਾਨ ਰੋਹਿਤ ਸ਼ਰਮਾ ਦੀ ਗੱਲ ਦੀ ਤਸਦੀਕ ਕਰਦੇ ਹੋਏ ਕਿਹਾ ਕਿ ਤਿਲਕ ਵਰਮਾ ਭਾਰਤ ਦੇ ਹਰ ਫਾਰਮੈਟ ਦੇ ਖਿਡਾਰੀ  ਬਣ ਸਕਦੇ ਹਨ। ਐੱਮ. ਆਈ. ਦੇ 19 ਸਾਲਾ ਤਿਲਕ ਵਰਮਾ ਨੇ ਆਪਣੇ ਪਹਿਲੇ ਆਈ. ਪੀ. ਐੱਲ. ਸੀਜ਼ਨ 'ਚ ਆਪਣੀ ਤਕਨੀਕ ਤੇ ਸੰਜਮ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਆਈ. ਪੀ. ਐੱਲ. 2022 'ਚ ਤਿਲਕ ਦੇ ਪ੍ਰਦਰਸ਼ਨ ਨੇ ਲੈਅ ਤੋਂ ਭਟਕੀ ਮੁੰਬਈ ਇੰਡੀਅਨਜ਼ ਨੂੰ ਰਾਹਤ ਦੇਣ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤ ਖ਼ਿਲਾਫ਼ ਟੀ20 ਸੀਰੀਜ਼ ਲਈ ਦੱਖਣੀ ਅਫ਼ਰੀਕੀ ਟੀਮ ਦਾ ਐਲਾਨ

ਤਿਲਕ ਦੀ ਸ਼ਲਾਘਾ ਕਰਦੇ ਹੋਏ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਚੰਗੇ ਕ੍ਰਿਕਟਰ ਦਾ ਦਿਮਾਗ਼ ਹੈ ਜੋ ਸ਼ਾਂਤ ਰਹਿਣ 'ਚ ਉਨ੍ਹਾਂ ਦੀ ਮਦਦ ਕਰਦਾ ਹੈ। ਗਾਵਸਕਰ ਨੇ ਕਿਹਾ, 'ਤਿਲਕ ਵਰਮਾ ਦਾ ਸੁਭਾਅ ਆਈ. ਪੀ. ਐੱਲ. 2022 'ਚ ਸ਼ਾਨਦਾਰ ਰਿਹਾ ਹੈ। ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਉਹ ਕ੍ਰੀਜ਼ 'ਤੇ ਤਦ ਆਏ ਸਨ ਜਦੋਂ ਟੀਮ ਦਬਾਅ 'ਚ ਸੀ, ਪਰ ਜਿਸ ਤਰ੍ਹਾਂ ਉਨ੍ਹਾਂ ਨੇ ਇਕ-ਦੋ ਦੌੜਾਂ ਕਰ ਕੇ ਆਪਣੀ ਪਾਰੀ ਨੂੰ ਅੱਗੇ ਵਧਾਇਆ ਤੇ ਉਹ ਬਹੁਤ ਪ੍ਰਭਾਵਸ਼ਾਲੀ ਸੀ।

PunjabKesari

ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੇ ਕਈ ਸ਼ਾਟ ਖੇਡੇ ਤੇ ਸਟ੍ਰਾਈਕ ਰੋਟੇਟ ਕਰਦੇ ਰਹੇ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਕੋਲ ਕ੍ਰਿਕਟ ਦੀ ਚੰਗੀ ਸਮਝ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਜ਼ਰੂਰੀ ਵੀ ਹੈ। ਜਦੋਂ ਤੁਹਾਡੇ ਕੋਲ ਚੰਗਾ ਕ੍ਰਿਕਟਿੰਗ ਦਿਮਾਗ਼ ਹੁੰਦਾ ਹੈ, ਤਾਂ ਤੁਸੀਂ ਖ਼ਰਾਬ ਸਮੇਂ 'ਚ ਖ਼ੁਦ ਨੂੰ ਉੱਪਰ ਉਠਾ ਸਕਦੇ ਹੋ। ਤੁਸੀਂ ਆਪਣੇ ਖੇਡ ਦਾ ਵਿਸ਼ਲੇਸ਼ਣ ਕਰਕੇ ਵਾਪਸ ਫਾਰਮ 'ਚ ਆ ਸਕਦੇ ਹੋ।'

ਇਹ ਵੀ ਪੜ੍ਹੋ : IPL 2022 'ਚ ਰੋਹਿਤ-ਵਿਰਾਟ ਦੀ ਖ਼ਰਾਬ ਫਾਰਮ 'ਤੇ ਗਾਂਗੁਲੀ ਦਾ ਵੱਡਾ ਬਿਆਨ, T-20 WC ਨੂੰ ਲੈ ਕੇ ਕਹੀ ਇਹ ਗੱਲ

ਗਾਵਸਕਰ ਨੇ ਇਹ ਵੀ ਕਿਹਾ ਕਿ ਤਿਲਕ ਕ੍ਰਿਕਟ ਦੇ ਮੂਲ ਮੰਤਰ ਸਮਝਦੇ ਹਨ। ਉਨ੍ਹਾਂ ਨੇ ਰੋਹਿਤ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਹੈਦਰਬਾਦ ਤੋਂ ਆਉਣ ਵਾਲੇ ਤਿਲਕ ਭਾਰਤ ਦੇ ਹਰ ਫਾਰਮੈਟ 'ਚ ਖੇਡ ਸਕਦੇ ਹਨ। ਉਨ੍ਹਾਂ ਦੀ ਤਕਨੀਕ ਵੀ ਸਹੀ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਰੋਹਿਤ ਸ਼ਰਮਾ ਨੇ ਠੀਕ ਕਿਹਾ ਕਿ ਉਹ ਭਾਰਤ ਲਈ ਹਰ ਫਾਰਮੈਟ ਦੇ ਖਿਡਾਰੀ ਬਣ ਸਕਦੇ ਹਨ। ਹੁਣ ਇਹ ਉਨ੍ਹਾਂ 'ਤੇ ਹੈ ਕਿ ਉਹ ਹੋਰ ਮਿਹਨਤ ਕਰਨ, ਆਪਣੀ ਸਿਹਤ 'ਤੇ ਕੰਮ ਕਰਨ ਤੇ ਤਕਨੀਕ ਦੇ ਮਾਮਲੇ 'ਚ ਹੋਰ ਸੁਧਾਰ ਕਰਦੇ ਹੋਏ ਰੋਹਿਤ ਨੂੰ ਸਹੀ ਸਾਬਤ ਕਰਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News