ਜਿਸ ਦਿਨ ਨੇਤਾਵਾਂ ਨੇ ਅਜਿਹਾ ਕਰ ਦਿੱਤਾ, ਉਸ ਦਿਨ ਭਾਰਤ ਮਹਿਲਾਵਾਂ ਲਈ ਬਣ ਜਾਵੇਗਾ ਸੁਰੱਖਿਅਤ ਦੇਸ਼ : ਗੌਤਮ ਗੰਭੀਰ

Wednesday, Jun 27, 2018 - 02:55 PM (IST)

ਜਿਸ ਦਿਨ ਨੇਤਾਵਾਂ ਨੇ ਅਜਿਹਾ ਕਰ ਦਿੱਤਾ, ਉਸ ਦਿਨ ਭਾਰਤ ਮਹਿਲਾਵਾਂ ਲਈ ਬਣ ਜਾਵੇਗਾ ਸੁਰੱਖਿਅਤ ਦੇਸ਼ : ਗੌਤਮ ਗੰਭੀਰ

ਨਵੀਂਦਿੱਲੀ—ਦੇਸ਼ ਅਤੇ ਭਾਰਤ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਰਾਏ ਰੱਖਣ ਵਾਲੇ ਕ੍ਰਿਕਟਰ ਗੌਤਮ ਗੰਭੀਰ ਨੇ ਰਾਜ ਨੇਤਾਵਾਂ ਨੂੰ ਇਕ ਸਲਾਹ ਦਿੱਤੀ ਹੈ, ਗੌਤਮ ਗੰਭੀਰ ਨੇ ਦੇਸ਼ ਦੇ ਨੇਤਾਵਾਂ ਨੂੰ ਇਹ ਸਲਾਹ ਉਸ ਰਿਪੋਰਟ ਦੇ ਬਾਅਦ ਦਿੱਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਭਾਰਤ ਮਹਿਲਾਵਾਂ ਦੇ ਲਈ ਦੁਨੀਆ ਦਾ ਸਭ ਤੋਂ ਅਸੁਰੱਖਿਅਤ ਦੇਸ਼ ਹੈ। ਦਰਅਸਲ 26 ਜੂਨ ਨੂੰ ਕੀਤੇ ਗਏ ਇਕ ਸਰਵੇ 'ਚ ਭਾਰਤ ਨੂੰ ਮਹਿਲਾਵਾਂ ਦੇ ਲਈ ਸਭ ਤੋਂ ਸੁਰੱਖਿਅਤ ਦੇਸ਼ ਦੱਸਿਆ ਗਿਆ ਹੈ। ਇਹ ਸਰਵੇ ਥੌਮਸਨ ਰਾਈਟਸ ਫਾਊਂਡੇਸ਼ਨ ਦੇ ਵਿਸ਼ਵ ਐਕਸਪਟਸ ਨੇ ਕੀਤਾ ਹੈ। ਇਸ ਰਿਪੋਰਟ ਦੇ ਜਾਰੀ ਹੋਣ ਦੇ ਬਾਅਦ ਕ੍ਰਿਕਟਰ ਗੌਤਮ ਗੰਭੀਰ ਨੇ ਇਸ ਮਾਮਲੇ 'ਤੇ ਇਕ ਬਾਰ ਫਿਰ ਤੋਂ ਆਪਣੀ ਰਾਏ ਪ੍ਰਗਟ ਕੀਤੀ ਹੈ।
ਵਿਸ਼ਵ ਮਾਹਰਾਂ ਦੁਆਰਾ ਕੀਤੇ ਗਏ ਸਰਵੇ 'ਚ ਭਾਰਤ ਨੂੰ ਮਹਿਲਾਵਾਂ ਦੇ ਲਈ ਸਭ ਤੋਂ ਅਸੁਰੱਖਿਅਤ ਦੇਸ਼ ਦੱਸਿਆ ਗਿਆ ਹੈ। ਇਸ ਸਰਵੇ 'ਚ ਮਹਿਲਾਵਾਂ ਦੇ ਖਿਲਾਫ ਯੋਨ ਉਤਪੀੜਤ ਅਤੇ ਉਨ੍ਹਾਂ ਨੂੰ ਸੈਕਸ ਵਰਕਰਜ਼ ਦੇ ਧੰਦੇ 'ਚ ਜਬਰਦਸਤੀ ਲਿਆਉਣ ਦੇ ਕਾਰਨ ਭਾਰਤ ਨੂੰ ਸਭ ਤੋਂ ਅਸੁਰੱਖਿਅਤ ਦੇਸ਼ ਮੰਨਿਆ ਗਿਆ ਹੈ। ਇਸ ਸਰਵੇ 'ਚ ਭਾਰਤ 'ਚ ਮਹਿਲਾਵਾਂ ਦੇ ਪ੍ਰਤੀ ਅਤਿਆਚਾਰ ਅਤੇ ਉਨ੍ਹਾਂ ਨੂੰ ਜਬਰਨ ਵੈਸ਼ਵਾ ਬਣਾਉਣ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਸਾਹਮਣੇ ਆਏ ਹਨ। ਇਸ ਸਰਵੇ 'ਚ ਪੱਛਮੀ ਦੇਸ਼ਾਂ 'ਚ ਕੇਵਲ ਅਮਰੀਕਾ ਦਾ ਹੀ ਨਾਮ ਹੈ।

ਇਸ ਰਿਪੋਰਟ ਦੇ ਸਾਹਮਣੇ ਆਉਣ ਦੇ ਬਾਅਦ ਕ੍ਰਿਕਟਰ ਗੌਤਮ ਗੰਭੀਰ ਨੇ ਇਕ ਟਵੀਟ ਕੀਤਾ ਇਸ ਟਵੀਟ 'ਚ ਗੌਤਮ ਗੰਭੀਰ ਨੇ ਦੱਸਿਆ ਕਿਸ ਤਰ੍ਹਾਂ ਨਾਲ ਭਾਰਤ ਨੂੰ ਮਹਿਲਾਵਾਂ ਦੇ ਲਈ ਸੁਰੱਖਿਅਤ ਦੇਸ਼ ਬਣਾਇਆ ਜਾ ਸਕਦਾ ਹੈ। ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਜਿਸ ਦਿਨ ਰਾਜਨੇਤਾਵਾਂ ਦੀ ਬੇਟੀ, ਭੈਣ, ਪਤਨੀ ਅਤੇ ਨਾਂ ਬਿਨ੍ਹਾਂ ਸਿਕਓਰਿਟੀ ਦੇ ਘਰੋਂ ਬਾਹਰ ਨਿੱਕਲਣਾ ਸ਼ੁਰੂ ਕਰ ਦੇਣਗੀਆਂ। ਉਸ ਦਿਨ ਸਾਨੂੰ ਇਸ ਸਮੱਸਿਆ ਨਾਲ ਛੁਟਕਾਰਾ ਮਿਲ ਜਾਵੇਗਾ।


ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਮਹਿਲਾਵਾਂ ਦੀ ਸੁਰੱਖਿਆ, ਰੇਪ ਅਤੇ ਮਹਿਲਾਵਾਂ ਖਿਲਾਫ ਹੋ ਰਹੇ ਅਪਰਾਧਾਂ 'ਤੇ ਗੌਤਮ ਗੰਭੀਰ ਨੇ ਆਪਣੀ ਗੱਲ ਰੱਖੀ ਹੈ। ਇਸ ਤੋਂ ਪਹਿਲਾਂ ਵੀ ਗੌਤਮ ਰੇਪ ਦੇ ਮੁੱਦਿਆਂ 'ਤੇ ਆਪਣੀ ਗੱਲ ਸਾਹਮਣੇ ਰੱਖ ਚੁੱਕੇ ਹਨ। ਗੌਤਮ ਗੰਭੀਰ ਨੇ ਦੱਸਿਆ ਕਿ ਮੈਨੂੰ ਕਈ ਬਾਰ ਡਰ ਲੱਗਦਾ ਹੈ ਕਿ ਕਦੀ ਮੇਰੀਆਂ ਬੇਟੀਆਂ ਨੇ ਮੈਨੂੰ ਰੇਪ ਸ਼ਬਦ ਦਾ ਅਰਥ ਪੁੱਛ ਲਿਆ ਤਾਂ? ਗੌਤਮ ਨੇ ਲਿਖਿਆ ਸੀ ਕਿ, ਅੱਜਕਲ ਬੱਚਿਆਂ ਦੇ ਨਾਲ ਰੇਪ ਦੀਆਂ ਘਟਨਾਵਾਂ ਤਕਰੀਬਨ ਹਰ ਦਿਨ ਸੁਣਨ ਨੂੰ ਮਿਲਦੀਆਂ ਹਨ। ਅਜਿਹੇ 'ਚ ਮੈਨੂੰ ਡਰ ਲੱਗਦਾ ਹੈ ਕਿ ਮੇਰੀਆਂ ਦੋਨੋਂ ਬੇਟੀਆਂ ਕਿਤੇ ਇਸ ਸ਼ਬਦ ਦਾ ਅਰਥ ਨਾ ਪੁੱਛ ਲੈਣ, ਦੋ ਬੇਟੀਆਂ ਦਾ ਪਿਤਾ ਹੋਣ 'ਤੇ ਮੈਨੂੰ ਖੁਸ਼ੀ ਅਤੇ ਗਰਵ ਹੈ, ਪਰ ਕਈ ਬਾਰ ਮੈਂ ਪਰੇਸ਼ਾਨ ਵੀ ਹੁੰਦਾ ਹਾਂ, ਉਨ੍ਹਾਂ ਨੇ ਕਿਹਾਸ ਹਾਲਾਂਕਿ ਸਕੂਲ 'ਚ ਗੁੱਡ ਅਤੇ ਬੈਡ ਟਚ ਦੇ ਬਾਰੇ 'ਚ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ, ਪਰ ਜਿਸ ਤਰ੍ਹਾਂ ਇਹ ਅਪਰਾਧ ਰੋਜ਼ਾਨਾ ਹੋ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਵਿਚਲਿਤ ਵੀ ਹਾਂ।


Related News