ਗੌਤਮ ਗੰਭੀਰ ਦਾ ਅਫਰੀਦੀ ਨੂੰ ਜਵਾਬ, ਇਮਰਾਨ ਤੇ ਬਾਜਵਾ ਤਕ ਨੂੰ ਦੱਸਿਆ ''ਜੋਕਰ''

05/17/2020 5:18:01 PM

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਪੋਕ ਕਹੇ ਜਾਣ ਤੋਂ ਬਾਅਦ ਹੁਣ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਇੰਨਾ ਹੀ ਨਹੀਂ ਗੰਭੀਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਸੈਨਾ ਮੁਖੀ ਕਮਰ ਬਾਜਵਾ ਅਤੇ ਅਫਰੀਦੀ ਨੂੰ ਜੋਕਰ ਤਕ ਕਹਿ ਦਿੱਤਾ ਹੈ। 

ਅਫਰੀਦੀ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਪੋਕ ਕਹਿੰਦੇ ਦਿਸ ਰਹੇ ਹਨ। ਅਫਰੀਦੀ ਦੀ ਇਸ ਵੀਡੀਓ ਦੇ ਕਈ ਕਲਿਪ ਹਨ ਜਿਸ ਨੂੰ ਯੂਜ਼ਰਸ ਨੇ ਕਾਫੀ ਹਿੱਸਿਆਂ ਵਿਚ ਕੱਟ ਕਰ ਕੇ ਸ਼ੇਅਰ ਕੀਤਾ। ਹੁਣ ਗੰਭੀਰ ਨੇ ਵੀ ਉਸ ਦੇ ਹੀ ਅੰਦਾਜ਼ ਵਿਚ ਜਵਾਬ ਦਿੱਤਾ ਹੈ।

ਪੂਰਬੀ ਦਿੱਲੀ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਨੇ ਲਿਖਿਆ, ''ਪਾਕਿਸਤਾਨ ਦੇ ਕੋਲ 7 ਲੱਖ ਫੌਜੀ ਹਨ ਤੇ 20 ਕਰੋੜ ਲੋਕ ਉਨ੍ਹਾਂ ਦੇ ਪਿੱਛੇ ਖੜੇ ਹਨ, ਅਜਿਹਾ ਕਹਿਣਾ ਹੈ 16 ਸਾਲ ਦੇ ਸ਼ਾਹਿਦ ਅਫਰੀਦੀ ਦਾ। ਫਿਰ ਵੀ ਕਸ਼ਮੀਰ ਦੇ ਲਈ 70 ਸਾਲਾਂ ਤੋਂ ਭੀਖ ਮੰਗ ਰਹੇ ਹੋ। ਅਫਰੀਦੀ, ਇਮਰਾਨ ਅਤੇ ਬਾਜਵਾ ਵਰਗੇ ਜੋਕਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖਿਲਾਫ ਜ਼ਹਿਰ ਉਗਲ ਸਕਦੇ ਹਨ, ਜਿਸ ਨਾਲ ਪਾਕਿਸਤਾਨ ਦੇ ਲੋਕ ਬੇਵਕੂਫ ਬਣਦੇ ਰਹਿਣ ਪਰ ਫੈਸਲੇ ਦੇ ਦਿਨ ਤਕ ਕਸ਼ਮੀਰ ਨਹੀਂ ਮਿਲੇਗਾ। ਯਾਦ ਹੈ ਨਾ ਬੰਗਲਾਦੇਸ਼?''

ਇਕ ਵੀਡੀਓ ਵਿਚ ਅਫਰੀਦੀ ਨੇ ਕਿਹਾ ਸੀ ਕਿ ਵੈਸੇ ਤਾਂ ਮੋਦੀ ਬਹੁਤ ਦਿਲੇਰ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰ ਹੈ ਡਰਪੋਕ ਆਦਮੀ। ਇੰਨੇ ਛੋਟੇ ਕਸ਼ਮੀਰ ਦੇ ਲਈ ਉਸ ਨੇ 7 ਲੱਖ ਫੌਜੀਆਂ ਨੂੰ ਜਮ੍ਹਾ ਕੀਤਾ ਹੈ ਜਦਕਿ ਪਾਕਿਸਤਾਨ ਦੀ ਕੁਲ ਫੌਜ 7 ਲੱਖ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪਿੱਛੇ 22-23 ਕਰੋੜ ਦੀ ਫੌਜ (ਪਾਕਿਸਤਾਨ ਦੀ ਜਨ ਸੰਖਿਆ) ਖੜੀ ਹੈ।


Ranjit

Content Editor

Related News