ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ
Tuesday, Nov 06, 2018 - 12:05 AM (IST)

ਨਵੀਂ ਦਿੱਲੀ— ਗੌਤਮ ਗੰਭੀਰ ਨੇ ਸੋਮਵਾਰ ਦਿੱਲੀ ਦੀ ਰਣਜੀ ਟੀਮ ਦਾ ਕਪਤਾਨ ਅਹੁਦਾ ਛੱਡ ਦਿੱਤਾ ਤੇ ਉਸ ਦੇ ਸਥਾਨ 'ਤੇ ਨਿਤਿਸ਼ ਰਾਣਾ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।
ਗੰਭੀਰ ਨੇ ਟਵੀਟ ਕੀਤਾ, ''ਹੁਣ ਕਿਸੇ ਨੌਜਵਾਨ ਨੂੰ ਕਪਤਾਨੀ ਸੌਂਪਣ ਦਾ ਸਮਾਂ ਆ ਗਿਆ ਹੈ ਤੇ ਇਸ ਲਈ ਡੀ. ਡੀ. ਸੀ. ਏ. ਚੋਣਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਭੂਮਿਕਾ ਲਈ ਮੇਰੇ ਨਾਂ 'ਤੇ ਵਿਚਾਰ ਨਾ ਕਰੇ। ਮੈਂ ਮੈਚ ਜਿੱਤਣ ਲਈ ਪਿੱਛੇ ਤੋਂ ਨਵੇਂ ਕਪਤਾਨ ਦੀ ਮਦਦ ਕਰਾਂਗਾ।''
24 ਸਾਲਾ ਰਾਣਾ ਮੱਧਕ੍ਰਮ ਦਾ ਬੱਲੇਬਾਜ਼ ਹੈ, ਜਿਸ ਨੇ ਹੁਣ ਤਕ 24 ਪਹਿਲੀ ਸ਼੍ਰੇਣੀ ਮੈਚਾਂ ਵਿਚ 46.29 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਧਰੁਵ ਸ਼ੋਰੇ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਚੋਟੀਕ੍ਰਮ ਦੇ ਇਸ ਬੱਲੇਬਾਜ਼ ਨੇ ਹੁਣ ਤਕ 21 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ।