ਕਬੱਡੀ ਖਿਡਾਰੀ ਹਰਮਨਜੀਤ ਦੀ ਮਦਦ ਲਈ ਅੱਗੇ ਆਏ ਗੌਤਮ ਅਡਾਨੀ

Saturday, Jul 17, 2021 - 02:34 AM (IST)

ਕਬੱਡੀ ਖਿਡਾਰੀ ਹਰਮਨਜੀਤ ਦੀ ਮਦਦ ਲਈ ਅੱਗੇ ਆਏ ਗੌਤਮ ਅਡਾਨੀ

ਨਵੀਂ ਦਿੱਲੀ- ਅਡਾਨੀ ਗਰੁੱਪ ਦਾ ਚੇਅਰਮੈਨ ਗੌਤਮ ਅਡਾਨੀ ਪੰਜਾਬ ਦੇ ਕਬੱਡੀ ਖਿਡਾਰੀ ਹਰਮਨਜੀਤ ਨੂੰ ਆਪਣੀ ਟੀਮ ਗੁਜਰਾਤ ਜੁਆਇੰਟ ਦੇ ਨਾਲ ਜਲਦ ਜੋੜੇਗਾ। ਸ੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਹਰਮਨਜੀਤ ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਸੀ। ਉਸ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਡਾਈਟ ਨਾ ਮਿਲਣ ਨਾਲ ਉਸਦਾ ਭਾਰ ਬਹੁਤ ਘੱਟ ਹੋ ਗਿਆ ਹੈ। ਘਰ ਚਲਾਉਣਾ ਵੀ ਮੁਸ਼ਕਿਲ ਹੈ। ਜੇਕਰ ਮਦਦ ਨਾ ਮਿਲੀ ਤਾਂ ਉਹ ਆਤਮਹੱਤਿਆ ਕਰ ਲਵੇਗਾ। ਹਰਮਨਜੀਤ ਦੀ ਸਟੋਰੀ ਇਕ ਪੱਤਰਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਕੇ ਗੌਤਮ ਅਡਾਨੀ ਤੋਂ ਮਦਦ ਮੰਗੀ ਸੀ। 

ਇਹ ਖ਼ਬਰ ਪੜ੍ਹੋ- ਮਲਾਨ ਨੇ ਆਇਰਲੈਂਡ ਵਿਰੁੱਧ ਬਣਾਈਆਂ 177 ਦੌੜਾਂ, ਡਿਵੀਲੀਅਰਸ ਦਾ ਇਹ ਰਿਕਾਰਡ ਤੋੜਿਆ


ਉਸ ਨੇ ਟਵਿੱਟਰ ਅਕਾਊਂਟ 'ਤੇ ਲਿਖਿਆ ਸੀ- ਕਬੱਡੀ ਦਾ ਇਹ ਬੇਹੱਦ ਪ੍ਰਤਿਭਾਸ਼ਾਲੀ ਤੇ ਰਾਸ਼ਟਰੀ ਪੱਧਰ ਦਾ ਖਿਡਾਰੀ ਦੋ ਸਮੇਂ ਦੀ ਰੋਟੀ ਲਈ ਮੋਹਤਾਜ ਹੈ। ਪੰਜਾਬ ਦੇ ਹਰਮਨਜੀਤ ਨੂੰ ਮਦਦ ਮਿਲ ਜਾਵੇ ਤਾਂ ਉਹ ਅੱਜ ਵੀ ਦੇਸ਼ ਦਾ ਨਾਂ ਰੌਸ਼ਨ ਕਰ ਸਕਦਾ ਹੈ। ਗੌਤਮ ਅਡਾਨੀ ਜੀ ਕੀ ਤੁਹਾਡੀ ਕੰਪਨੀ ਗੁਜਰਾਤ ਕਬੱਡੀ ਟੀਮ ਦੇ ਤਹਿਤ ਉਸਦੀ ਮਦਦ ਹੋ ਸਕਦੀ ਹੈ?

ਇਹ ਖ਼ਬਰ ਪੜ੍ਹੋ- ਅੰਮ੍ਰਿਤਸਰ ਦੇ ਗੋਲਡਨ ਗੇਟ ’ਤੇ ਜਸ਼ਨ ਜਾਂ ਸ਼ਕਤੀ ਪ੍ਰਦਰਸ਼ਨ


ਇਸ 'ਤੇ ਗੌਤਮ ਅਡਾਨੀ ਨੇ ਆਪਣਾ ਜਵਾਬ ਦਿੰਦੇ ਹੋਏ ਲਿਖਿਆ - 'ਕਬੱਡੀ ਮਿੱਟੀ ਦੀ ਖੁਸ਼ਬੂ ਹੈ, ਭਾਰਤ ਦਾ ਰੰਗ ਤੇ ਭਾਰਤ ਦੀ ਲਲਕਾਰ ਹੈ। ਹਰ ਖਿਡਾਰੀ ਨੂੰ ਚੰਗੀ ਸਹੂਲਤ ਦਾ ਅਧਿਕਾਰ ਹੈ। ਪੰਜਾਬ ਦੇ ਸ਼ੇਰਦਿਲ ਖਿਡਾਰੀ ਹਰਮਨਜੀਤ ਦੇ ਜਜ਼ਬੇ ਨੂੰ ਪ੍ਰਣਾਮ, ਸਾਡੀ ਟੀਮ ਗੁਜਰਾਤ ਜੁਆਇੰਟਸ ਇਸ ਪ੍ਰਤਿਭਾਸ਼ਾਲੀ  ਨੌਜਵਾਨ ਖਿਡਾਰੀ ਦੀ ਹਰ ਸੰਭਵ ਮਦਦ ਕਰਨ ਨੂੰ ਆਪਣੀ ਖੁਸ਼ਨਸੀਬੀ ਸਮਝੇਗੀ। ਕਬੱਡੀ-ਕਬੱਡੀ ਦੀ ਗੂੰਜ ਅਮਰ ਰਹੇ।'

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News