ਗੌਰਿਕਾ ਇਕ ਸ਼ਾਟ ਦੀ ਬੜ੍ਹਤ ਨਾਲ ਚੋਟੀ ''ਤੇ
Friday, Jun 29, 2018 - 11:54 AM (IST)
ਹੋਸੁਰ— ਭਾਰਤੀ ਗੋਲਫਰ ਗੌਰਿਕਾ ਬਿਸ਼ਨੋਈ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਅੱਠਵੇਂ ਦੌਰ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਇਵਨ ਪਾਰ 72 ਦਾ ਕਾਰਡ ਖੇਡ ਕੇ ਇਕ ਸ਼ਾਟ ਦੀ ਬੜ੍ਹਤ ਦੇ ਨਾਲ ਚੋਟੀ 'ਤੇ ਕਾਇਮ ਹੈ। ਖੇਡ ਦਾ ਦੂਜਾ ਦਿਨ ਹਾਲਾਂਕਿ ਤ੍ਰਿਸ਼ਾ ਸੁਨੀਲ ਦੇ ਨਾਂ ਰਿਹਾ ਜਿਨ੍ਹਾਂ ਨੇ ਤਿੰਨ ਅੰਡਰ 69 ਦਾ ਕਾਰਡ ਖੇਡ ਕੇ ਗੌਰਿਕਾ ਨੂੰ ਚੁਣੌਤੀ ਦਿੱਤੀ।
ਗੌਰਿਕਾ ਦਾ ਕੁਲ ਸਕੋਰ ਤਿੰਨ ਅੰਡਰ 141 ਦਾ ਹੈ ਜਦਕਿ ਤ੍ਰਿਸ਼ਾ ਦਾ ਦੋ ਅੰਡਰ 142 ਹੈ। ਕੱਲ ਦੂਜੇ ਸਥਾਨ 'ਤੇ ਰਹੀ ਅਮਨਦੀਪ ਦ੍ਰਾਲ ਇਕ ਅੰਡਰ 143 ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਖਿਸਕ ਗਈ। ਸ੍ਰਮਿਤੀ ਮਹਿਰਾ (74-70) ਅਤੇ ਸੁਚਿਤਰਾ ਰਮੇਸ਼ (74-70) ਇਵਨ ਪਾਰ 144 ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ ਚੌਥੇ ਸਥਾਨ 'ਤੇ ਰਹੀਆਂ।
