ਮੁੱਕੇਬਾਜ਼ੀ : ਏਸ਼ੀਆਈ ਖੇਡਾਂ ਲਈ ਗੌਰਵ ਸੋਲੰਕੀ, ਵਿਕਾਸ ਕ੍ਰਿਸ਼ਨ ਭਾਰਤੀ ਟੀਮ ''ਚ ਸ਼ਾਮਲ
Wednesday, Jun 27, 2018 - 12:56 PM (IST)

ਨਵੀਂ ਦਿੱਲੀ (ਬਿਊਰੋ)— ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਗੌਰਵ ਸੋਲੰਕੀ (56 ਕਿਲੋਗ੍ਰਾਮ) ਅਤੇ ਵਿਕਾਸ ਕ੍ਰਿਸ਼ਨ (75 ਕਿਲੋਗ੍ਰਾਮ) ਏਸ਼ੀਆਈ ਖੇਡਾਂ ਦੇ ਲਈ ਮੰਗਲਵਾਰ ਨੂੰ ਚੁਣੇ ਗਏ ਮੁੱਕੇਬਾਜ਼ਾਂ 'ਚ ਸ਼ਾਮਲ ਹਨ। ਏਸ਼ੀਆਈ ਖੇਡਾਂ ਦੇ ਲਈ ਟ੍ਰਾਇਲ ਸਿਰਫ ਦੋ ਵਰਗਾਂ 'ਚ ਹੀ ਹੋਣਗੇ।
ਏਸ਼ੀਆਈ ਖੇਡਾਂ 'ਚ 7 ਵਜ਼ਨ ਵਰਗ 49, 52, 56, 60, 64, 69 ਅਤੇ 75 ਕਿਲੋ ਹੈ। ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਅੱਜ ਫੈਸਲਾ ਕੀਤਾ ਹੈ ਕਿ ਟ੍ਰਾਇਲ ਦੋ ਹੀ ਵਜ਼ਨ ਵਰਗ 60 ਅਤੇ 64 ਕਿਲੋਗ੍ਰਾਮ 'ਚ ਹੋਣਗੇ। ਮਹਾਸੰਘ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਅਤੇ ਏਸ਼ੀਆਈ ਚੈਂਪੀਅਨਸ਼ਿਪ ਜੇਤੂ ਸ਼ਿਵ ਥਾਪਾ 60 ਕਿਲੋਗ੍ਰਾਮ ਵਰਗ 'ਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗੇ ਦੇ ਜੇਤੂ ਮਨੀਸ਼ ਕੌਸ਼ਿਕ ਨਾਲ ਭਿੜਨਗੇ।
ਧੀਰਜ ਰਾਂਗੀ 64 ਕਿਲੋਗ੍ਰਾਮ ਵਰਗ ਦੇ ਟ੍ਰਾਇਲ 'ਚ ਰੋਹਿਤ ਟੋਕਸ ਦਾ ਸਾਹਮਣਾ ਕਰਨਗੇ, ਟਰਾਇਲ 29 ਜੂਨ ਨੂੰ ਹੋਵੇਗਾ। ਬਾਕੀ ਦੀ ਟੀਮ ਨੂੰ ਲੈ ਕੇ ਅੰਤਿਮ ਫੈਸਲਾ ਚੋਣ ਕਮੇਟੀ ਦੀ ਇਕ ਬੈਠਕ 'ਚ ਹੋਵੇਗਾ ਅਤੇ ਉਨ੍ਹਾਂ ਲਈ ਸੰਭਾਵੀ ਨਾਮ ਪਹਿਲਾਂ ਹੀ ਤੈਅ ਹਨ।