ਗੈਰੀ ਕਰਸਟਨ ਬਣ ਸਕਦੇ ਹਨ ਬੰਗਲਾਦੇਸ਼ ਟੀਮ ਦੇ ਸਲਾਹਕਾਰ

Wednesday, Mar 28, 2018 - 12:27 PM (IST)

ਗੈਰੀ ਕਰਸਟਨ ਬਣ ਸਕਦੇ ਹਨ ਬੰਗਲਾਦੇਸ਼ ਟੀਮ ਦੇ ਸਲਾਹਕਾਰ

ਨਵੀਂ ਦਿੱਲੀ (ਬਿਊਰੋ)— 2008'ਚ ਭਾਰਤੀ ਕ੍ਰਿਕਟ ਟੀਮ ਦੇ ਕੋਚ ਵਜ੍ਹੋ ਚੁਣੇ ਜਾਣ ਦੇ ਬਾਅਦ 2011 'ਚ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਗੈਰੀ ਕਰਸਟਨ ਨੂੰ ਹਰ ਟੀਮ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਹੁਣ ਇਸ ਸੂਚੀ 'ਚ ਬੰਗਲਾਦੇਸ਼ ਵੀ ਸ਼ਾਮਲ ਹੋ ਗਿਆ ਹੈ। ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਹਰ ਟੀਮ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਬੰਗਲਾਦੇਸ਼ ਟੀਮ ਨੇ ਵੀ ਵਿਸ਼ਵ ਕੱਪ ਨੂੰ ਦੇਖਦੇ ਹੋਏ ਗੈਰੀ ਕਰਸਟਨ ਨਾਲ ਗਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਬੰਗਲਾਦੇਸ਼ ਕ੍ਰਿਕਟ ਅਧਿਕਾਰੀਆਂ ਨੇ ਕਿਹਾ ਕਿ ਉਹ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਰਸਟਨ ਨੂੰ ਟੀਮ ਦੇ ਸਲਾਹਕਾਰ ਬਣਾਉਣ ਲਈ ਗਲ ਕਰ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਬੰਗਲਾਦੇਸ਼ੀ ਕ੍ਰਿਕਟ ਟੀਮ ਕੋਚ ਦੀ ਤਲਾਸ਼ ਕਰ ਰਹੀ ਹੈ। ਅਕਤੂਰ ਤੋਂ ਬੰਗਲਾਦੇਸ਼ ਟੀਮ ਦੇ ਲਈ ਮੁੱਖ ਕੋਚ ਦੀ ਤਲਾਸ਼ ਮੁਕਾਮ ਤਕ ਨਹੀਂ ਪਹੁੰਚੀ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਬੁਲਾਰੇ ਜਲਾਲ ਯੁਨਸ ਨੇ ਕਿਹਾ ਕਿ ਉਨ੍ਹਾਂ ਭਾਰਤ ਦੇ ਸਾਬਕਾ ਕੋਚ ਕਰਸਟਨ ਨੂੰ ਮੁੱਖ ਕੋਚ ਦੀ ਭੂਮਿਕਾ ਦੇਣ ਦਾ ਪ੍ਰਸਤਾਵ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਗੈਰੀ ਸਾਡੀ ਸੂਚੀ 'ਚ ਹਨ, ਪਰ ਟੀਮ ਦੇ ਸਲਾਹਕਾਰ ਦੇ ਤੌਰ 'ਤੇ। ਉਮੀਦ ਹੈ ਕਿ ਆਈ.ਪੀ.ਐੱਲ. ਤੋਂ ਬਾਅਦ ਅਸੀਂ ਕੋਈ ਕਰਾਰ ਕਰ ਲਵਾਂਗੇ।


Related News