ਕਪਤਾਨੀ ਮਸਲੇ ’ਤੇ ਕੋਹਲੀ ਦੇ ਬਿਆਨ ’ਤੇ ਗਾਂਗੁਲੀ ਨੂੰ ਤਸਵੀਰ ਕਰਨੀ ਚਾਹੀਦੀ ਹੈ ਸਾਫ : ਗਾਵਸਕਰ
Thursday, Dec 16, 2021 - 09:33 PM (IST)
![ਕਪਤਾਨੀ ਮਸਲੇ ’ਤੇ ਕੋਹਲੀ ਦੇ ਬਿਆਨ ’ਤੇ ਗਾਂਗੁਲੀ ਨੂੰ ਤਸਵੀਰ ਕਰਨੀ ਚਾਹੀਦੀ ਹੈ ਸਾਫ : ਗਾਵਸਕਰ](https://static.jagbani.com/multimedia/2021_12image_21_32_142844688asssss6666677788888878.jpg)
ਸਪੋਰਟਸ ਡੈਸਕ : ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਕਪਤਾਨੀ ਦੇ ਮਾਮਲੇ ’ਤੇ ਵਿਰਾਟ ਕੋਹਲੀ ਦੇ ਵਿਰੋਧ ਵਾਲੇ ਬਿਆਨਾਂ ’ਤੇ ਸੌਰਭ ਗਾਂਗੁਲੀ ਹੀ ਤਸਵੀਰ ਸਾਫ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬੀ. ਸੀ. ਸੀ. ਆਈ. ਮੁਖੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਵਿਰੋਧ ਕਿਵੇਂ ਆਇਆ। ਗਾਵਸਕਰ ਨੇ ਕਿਹਾ, ‘‘ਕੋਹਲੀ ਦਾ ਬਿਆਨ ਸ਼ਾਇਦ ਬੀ. ਸੀ. ਸੀ. ਆਈ. ਲਈ ਨਹੀਂ ਹੈ।
ਮੈਨੂੰ ਲੱਗਦਾ ਹੈ ਕਿ ਉਸ ਵਿਅਕਤੀ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੋਹਲੀ ਨੂੰ ਅਜਿਹਾ ਸੰਦੇਸ਼ ਕਿਵੇਂ ਗਿਆ।’’ ਉਨ੍ਹਾਂ ਨੇ ਕਿਹਾ,‘‘ਗਾਂਗੁਲੀ ਬੀ. ਸੀ. ਸੀ. ਆਈ. ਮੁਖੀ ਹਨ ਤੇ ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਵਿਰੋਧ ਕਿਉਂ ਹੋਇਆ ਹੈ। ਉਹੀ ਇਸ ਬਾਰੇ ਜਵਾਬ ਦੇ ਸਕਣਗੇ।’