ਗਾਂਗੁਲੀ ਇਕ ਵਾਰ ਫਿਰ ਆਈ. ਸੀ. ਸੀ. ਪੁਰਸ਼ ਕ੍ਰਿਕਟ ਕਮੇਟੀ ਦਾ ਮੁਖੀ ਨਿਯੁਕਤ
Monday, Apr 14, 2025 - 10:59 AM (IST)

ਦੁਬਈ– ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਆਈ. ਸੀ. ਸੀ. ਪੁਰਸ਼ ਕ੍ਰਿਕਟ ਕਮੇਟੀ ਦਾ ਫਿਰ ਤੋਂ ਮੁਖੀ ਨਿਯੁਕਤ ਕੀਤਾ ਗਿਆ ਹੈ। ਗਾਂਗੁਲੀ ਦੇ ਲੰਬੇ ਸਮੇਂ ਤੱਕ ਰਾਸ਼ਟਰੀ ਟੀਮ ਦੇ ਸਾਥੀ ਰਹੇ ਵੀ. ਵੀ. ਐੱਸ. ਲਕਸ਼ਮਣ ਨੂੰ ਵੀ ਫਿਰ ਤੋਂ ਪੈਨਲ ਦੇ ਮੈਂਬਰਾਂ ਵਿਚ ਚੁਣਿਆ ਗਿਆ ਹੈ। ਖੇਡ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਲ 2000 ਤੋਂ 2005 ਤੱਕ 5 ਸਾਲ ਤੱਕ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਗਾਂਗੁਲੀ ਨੂੰ ਪਹਿਲੀ ਵਾਰ 2021 ਵਿਚ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।