ਗਾਂਗੁਲੀ ਦਾ ਸਿੱਧਾ ਇਸ਼ਾਰਾ- ਕੋਰੋਨਾ ਖਤਮ ਨਹੀਂ ਹੋਇਆ, ਦੂਜੇ ਦੇਸ਼ ''ਚ ਹੋਵੇਗਾ IPL

07/06/2020 10:59:00 PM

ਨਵੀਂ ਦਿੱਲੀ- ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਨੂੰ ਇਸ ਸਾਲ ਦੇ ਆਖਰ ਜਾਂ ਅਗਲੇ ਸਾਲ ਦੇ ਸ਼ੁਰੂਆਤ ਤਕ ਕੋਵਿਡ-19 ਮਹਾਮਾਰੀ ਨੂੰ ਝੱਲਣਾ ਹੋਵੇਗਾ। ਉਨ੍ਹਾਂ ਦੇ ਇਸ ਬਿਆਨ ਨਾਲ ਇਹ ਲਗਭਗ ਸਾਫ ਹੋ ਗਿਆ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਭਾਰਤ 'ਚ ਨਹੀਂ ਹੋਵੇਗਾ।

PunjabKesari
ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਨਾਲ ਗੱਲਬਾਤ 'ਚ ਭਾਰਤ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਵਾਰੇ 'ਚ ਪੁੱਛੇ ਗਏ ਸਵਾਲ 'ਤੇ ਗਾਂਗੁਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲੇ 2-3-4 ਮਹੀਨੇ ਥੋੜੇ ਸਖਤ ਹੋਣਗੇ। ਸਾਨੂੰ ਇਸ ਨੂੰ ਸਹਿਣ ਕਰਨਾ ਹੋਵੇਗਾ ਤੇ ਸਾਲ ਦੇ ਆਖਰ ਤੱਕ ਜਾਂ ਅਗਲੇ ਸਾਲ ਦੇ ਸ਼ੁਰੂਆਤ ਤਕ ਜੀਵਨ ਆਮ ਹੋ ਜਾਣਾ ਚਾਹੀਦਾ ਹੈ।

PunjabKesari
ਬੀ. ਸੀ. ਸੀ. ਪਹਿਲਾਂ ਹੀ ਸਤੰਬਰ ਤੋਂ ਨਵੰਬਰ ਦੇ ਵਿਚ ਆਈ. ਪੀ. ਐੱਲ. ਦੇ ਆਯੋਜਨ ਦੀ ਯੋਜਨਾ ਬਣਾਈ ਹੈ। ਬੋਰਡ ਦੀ ਪਹਿਲੀ ਪਸੰਦ ਟੂਰਨਾਮੈਂਟ ਦੇ ਦੇਸ਼ 'ਚ ਆਯੋਜਨ ਦੀ ਹੋਵੇਗੀ ਪਰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਕਾਰਨ ਅਜਿਹਾ ਮੁਸ਼ਕਿਲ ਲੱਗ ਰਿਹਾ ਹੈ। ਕੋਵਿਡ-19 ਨਾਲ ਪਾਜ਼ੇਟਿਵ ਦੀ ਗਿਣਤੀ ਦੇ ਮਾਮਲੇ 'ਚ ਭਾਰਤ- ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਯੂ. ਏ. ਈ. ਤੇ ਸ਼੍ਰੀਲੰਕਾ ਤੋਂ ਬਾਅਦ ਸੋਮਵਾਰ ਨੂੰ ਨਿਊਜ਼ੀਲੈਂਡ ਨੇ ਵੀ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। 'ਦਾਦਾ ਓਪਨ ਵਿਦ ਮਯੰਕ' ਪ੍ਰੋਗਰਾਮ 'ਚ ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ- ਮੈਂ ਟੀਕੇ (ਵੈਕਸੀਨ) ਦੇ ਲਾਂਚ ਹੋਣ ਦਾ ਇੰਤਜ਼ਾਰ ਕਰਾਂਗਾ। ਉਦੋਂ ਤਕ, ਸਾਨੂੰ ਥੋੜਾ ਸਾਵਧਾਨ ਰਹਿਣਾ ਹੋਵੇਗਾ। ਅਸੀਂ ਜਾਣਦੇ ਹਾਂ ਕੀ ਹੋ ਰਿਹਾ ਹੈ ਤੇ ਅਸੀਂ ਬੀਮਾਰ ਨਹੀਂ ਹੋਣਾ ਚਾਹੁੰਦੇ ਹਾਂ। ਲਾਰ ਇਕ ਮੁੱਦਾ ਹੈ। ਹੋ ਸਕਦਾ ਹੈ ਕਿ ਇਕ ਵਾਰ ਟੀਕ ਲੱਗਣ ਤੋਂ ਬਾਅਦ ਕਿਸੇ ਵੀ ਹੋਰ ਬੀਮਾਰੀ ਦੀ ਤਰ੍ਹਾਂ, ਸਭ ਕੁਝ ਠੀਕ ਹੋ ਜਾਵੇਗਾ।


Gurdeep Singh

Content Editor

Related News