ਗਾਮਾ ਰੇਕੇਵੇਕ : ਅਭਿਜੀਤ ਤੇ ਪ੍ਰਗਿਆਨੰਦਾ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ

04/15/2019 12:34:28 PM

ਆਈਲੈਂਡ- ਸਾਬਕਾ ਵਿਸ਼ਵ ਚੈਂਪੀਅਨ ਬੌਬੀ ਫਿਸ਼ਰ ਦੀ ਯਾਦ ਵਿਚ ਆਯੋਜਿਤ ਗਾਮਾ ਰੇਕੇਵੇਕ ਓਪਨ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਰਾਊਂਡ ਵਿਚ ਭਾਰਤ ਦਾ ਅਭਿਜੀਤ ਗੁਪਤਾ ਤੇ ਪ੍ਰਗਿਆਨੰਦਾ ਨੇ ਜਿੱਤ ਦਰਜ ਕਰਦਿਆਂ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ ਤੇ ਹੁਣ ਦੋਵੇਂ ਖਿਡਾਰੀ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਮਹਿਲਾਵਾਂ ਵਿਚ ਤਾਨੀਆ ਸਚਦੇਵਾ ਨੇ ਡਰਾਅ ਖੇਡਦੇ ਹੋਏ 4 ਅੰਕਾਂ ਨਾਲ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 

PunjabKesari

ਅਭਿਜੀਤ ਗੁਪਤਾ ਨੇ ਸਿੰਗਾਪੁਰ ਦੇ ਲੋ ਜਹੇਨ ਯੂ ਨੂੰ ਹਰਾਇਆ, ਜਦਕਿ ਪ੍ਰਗਿਆਨੰਦਾ ਨੇ ਇੰਗਲੈਂਡ ਦੇ ਪੀਟਰ ਸੋਵਾਰੀ ਨੂੰ ਹਰਾਇਆ।  ਇਸ ਜਿੱਤ ਦੇ ਨਾਲ ਹੀ ਦੋਵੇਂ ਖਿਡਾਰੀ ਹੁਣ 4.5 ਅੰਕਾਂ 'ਤੇ ਪਹੁੰਚ ਚੁੱਕੇ ਹਨ। ਅਗਲੇ ਰਾਊਂਡ ਵਿਚ ਭਾਰਤ ਦੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਪਸ ਵਿਚ ਟਕਰਾਉਣਾ ਪਵੇਗਾ। ਤਾਨੀਆ ਸਚਦੇਵਾ ਨੇ ਮੋਂਟੇਨੀਗ੍ਰੋ ਦੇ ਗ੍ਰੈਂਡ ਮਾਸਟਰ ਨਿਕੋਲਾ ਡੁਕਿਕ ਨਾਲ ਡਰਾਅ ਖੇਡਿਆ। ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੇ ਜਰਮਨੀ ਦੇ ਮਾਈਕਲ ਸਵਰਟੇਕ ਤੇ ਗ੍ਰੈਂਡ ਮਾਸਟਰ ਬਣਨ ਦੇ ਨੇੜੇ ਪਹੁੰਚੇ ਪਰੁਥੂ ਗੁਪਤਾ ਨੇ ਆਈਲੈਂਡ ਦੇ ਥੋਰ ਆਰੋਨ ਨੂੰ ਹਰਾਇਆ।


Related News