ਸੈਂਕੜੇ ਤੋਂ ਖੁੰਝਣ ਦੇ ਬਾਅਦ ਗਾਇਕਵਾੜ ਬੋਲੇ- ਮੈਂ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ

Monday, May 02, 2022 - 06:24 PM (IST)

ਸੈਂਕੜੇ ਤੋਂ ਖੁੰਝਣ ਦੇ ਬਾਅਦ ਗਾਇਕਵਾੜ ਬੋਲੇ- ਮੈਂ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ

ਪੁਣੇ- ਆਪਣੀ 99 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਪਲੇਅਰ ਆਫ਼ ਦਿ ਮੈਚ ਬਣੇ ਰਿਤੂਰਾਜ ਗਾਇਕਵਾੜ ਨੇ ਕਿਹਾ ਕਿ ਉਹ ਪਿੱਚ 'ਤੇ ਜ਼ਿਆਦਾ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗਾਇਕਵਾੜ ਨੇ ਮੈਚ ਦੇ ਬਾਅਦ ਕਿਹਾ ਕਿ ਅਜਿਹੀ ਪਾਰੀ ਖੇਡ ਕੇ ਕਾਫ਼ੀ ਚੰਗਾ ਮਹਿਸੂਸ ਹੋ ਰਿਹਾ ਹੈ। ਜਦੋਂ ਟੀਮ ਟੀਮ ਜਿੱਤਦੀ ਹੈ ਤੇ ਤੁਸੀਂ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਕਾਫੀ ਵਧੀਆ ਲਗਦਾ ਹੈ। ਪਹਿਲੇ ਕੁਝ ਮੈਚ ਮੇਰੇ ਲਈ ਚੰਗੇ ਨਹੀਂ ਰਹੇ। ਹਾਲਾਂਕਿ ਮੈਂ ਹਰ ਮੈਚ ਨੂੰ ਸਿਫ਼ਰ ਤੋਂ ਸ਼ੁਰੂ ਕਰਨ 'ਚ ਯਕੀਨ ਰਖਦਾ ਹਾਂ। ਮੈਨੂੰ ਰਫ਼ਤਾਰ ਪਸੰਦ ਹੈ।

ਇਹ ਵੀ ਪੜ੍ਹੋ : ਹੈਦਰਾਬਾਦ ਦੇ ਗੇਂਦਬਾਜ਼ੀ ਕੋਚ Dale Steyn ਨੇ ਟੀ-ਸ਼ਰਟ 'ਤੇ ਲਿਆ ਧੋਨੀ ਦਾ ਆਟੋਗ੍ਰਾਫ਼

PunjabKesari

ਗਾਇਕਵਾੜ ਨੇ ਕਿਹਾ ਕਿ ਜਦੋਂ ਗੇਂਦ ਚੰਗੀ ਰਫ਼ਤਾਰ ਨਾਲ ਮੇਰੇ ਵੱਲ ਆਉਂਦੀ ਹੈ ਤਾਂ ਮੈਨੂੰ ਆਪਣੇ ਸ਼ਾਟਸ ਲਗਾਉਣ 'ਚ ਕਾਫੀ ਸਹਿਜਤਾ ਮਹਿਸੂਸ ਹੁੰਦੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਪਿੱਚ 'ਤੇ ਜ਼ਿਆਦਾ ਸਮਾਂ ਬਿਤਾਇਆ ਜਾਵੇ। ਮੈਂ ਡਵੇਨ ਕਾਨਵੇ ਨੂੰ ਵੀ ਇਹੋ ਗੱਲ ਕਹਿ ਰਿਹਾ ਸੀ। ਮੈਂ ਇਸ ਪਿੱਚ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਸ ਲਈ ਮੈਂ ਕਹਿ ਰਿਹਾ ਸੀ ਕਿ ਟਿਕ ਕੇ ਖੇਡੋ ਦੌੜਾਂ ਆਪਣੇ ਆਪ ਮਿਲਣਗੀਆਂ।

ਇਹ ਵੀ ਪੜ੍ਹੋ : SRH ਨੂੰ ਝਟਕਾ, ਵਾਸ਼ਿੰਗਟਨ ਸੁੰਦਰ ਮੁੜ ਹੋਏ ਸੱਟ ਦਾ ਸ਼ਿਕਾਰ, ਅਗਲਾ ਮੈਚ ਖੇਡਣ 'ਤੇ ਸਸਪੈਂਸ

PunjabKesari

ਚੇਨਈ ਦੀ ਜਿੱਤ 'ਚ ਹੈਦਰਾਬਾਦ ਦੇ ਚਾਰ ਵਿਕਟ ਲੈਣ ਵਾਲੇ ਮੁਕੇਸ਼ ਚੌਧਰੀ ਨੇ ਕਿਹਾ ਕਿ ਹੈਦਰਾਬਾਦ ਨੇ ਪੰਜ ਓਵਰਾਂ ਤਕ ਕੋਈ ਵਿਕਟ ਨਹੀਂ ਗੁਆਇਆ ਸੀ। ਮੈਂ ਇਕ ਕੈਚ ਵੀ ਛੱਡ ਦਿੱਤਾ ਸੀ। ਆਪਣੇ ਦੂਜੇ ਓਵਰ 'ਚ ਮੈਂ ਕਿਸੇ ਵੀ ਤਰ੍ਹਾਂ ਵਿਕਟ ਕੱਢਣਾ ਚਾਹੁੰਦਾ ਸੀ। ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਪਾਵਰਪਲੇਅ 'ਚ ਇਕ-ਦੋ ਵਿਕਟ ਕੱਢਾਂ। ਅੱਜ ਬ੍ਰਾਵੋ ਨਹੀਂ ਸਨ ਤਾਂ ਮੇਰੇ 'ਤੇ ਜ਼ਿਆਦਾ ਜ਼ਿੰਮੇਵਾਰੀ ਸੀ। ਕੱਲ੍ਹ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਇਸ ਮੈਚ ਦਾ ਹਿੱਸਾ ਨਹੀਂ ਬਣਾਂਗਾ ਤੇ ਤੁਹਾਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
 


author

Tarsem Singh

Content Editor

Related News