ਹਿਮਾਲਯਨ ਡ੍ਰਾਈਵ ''ਚ ਤੀਜੇ ਸਥਾਨ ''ਤੇ ਪਹੁੰਚਿਆ ਗਗਨ ਸੇਠੀ
Saturday, Mar 02, 2019 - 09:15 PM (IST)

ਪਾਰੋ (ਭੂਟਾਨ)— ਜੇ. ਕੇ. ਟਾਇਰ ਹਿਮਾਲਯਨ ਡ੍ਰਾਈਵ-7 ਦੇ ਦੂਜੇ ਗੇੜ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਗਗਨ ਸੇਠੀ ਨੇ ਤੀਜੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਸ਼ੁਰੂਆਤੀ ਦੌਰ ਵਿਚ ਜ਼ਿਆਦਾ ਪ੍ਰਭਾਵ ਨਾ ਛੱਡਣ ਵਾਲੇ ਗਗਨ ਤੇ ਉਸਦੇ ਸਹਿ-ਚਾਲਕ ਰਾਜ ਕੁਮਾਰ ਮੁੰਡਾਰ ਨੇ ਦੂਜੇ ਦਿਨ ਸ਼ਾਨਦਾਰ ਵਾਪਸੀ ਕਰਦਿਆਂ ਪਹਿਲੇ ਦਿਨ ਦੇ ਨੁਕਸਾਨ ਦੀ ਭਰਪਾਈ ਕੀਤੀ ਤੇ ਖੁਦ ਨੂੰ ਖਿਤਾਬ ਦੀ ਦੌੜ ਵਿਚ ਸ਼ਾਮਲ ਕਰ ਲਿਆ।