ਇੰਗਲੈਂਡ ਵਿਰੁੱਧ ਲੜੀ ਲਈ ਗੈਬ੍ਰੀਏਲ ਵੈਸਟਇੰਡੀਜ਼ ਟੀਮ ਵਿਚ

Saturday, Jul 04, 2020 - 01:50 AM (IST)

ਮਾਨਚੈਸਟਰ (ਭਾਸ਼ਾ)– ਅੱਡੀ ਦੀ ਸੱਟ ਤੋਂ ਉੱਭਰੇ ਤੇਜ਼ ਗੇਂਦਬਾਜ਼ ਸ਼ੇਨੋਨ ਗੈਬ੍ਰੀਏਲ ਨੂੰ 8 ਜੁਲਾਈ ਤੋਂ ਇੰਗਲੈਂਡ ਵਿਰੁੱਧ ਸ਼ੁਰੂ ਹੋ ਰਹੀ ਟੈਸਟ ਲੜੀ ਲਈ ਵੈਸਟਇੰਡੀਜ਼ ਦੀ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਪਹੁੰਚੀ ਵੈਸਟਇੰਡੀਜ਼ ਟੀਮ ਵਿਚ ਗੈਬ੍ਰੀਏਲ ਰਿਜ਼ਰਵ ਵਿਚ ਸੀ ਪਰ ਫਿਟਨੈੱਸ ਤੇ ਅਭਿਆਸ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਣ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ। ਉਹ ਹੁਣ ਮਜ਼ਬੂਤ ਤੇਜ਼ ਹਮਲੇ ਦਾ ਹਿੱਸਾ ਹੈ, ਜਿਸ ਵਿਚ ਕਪਤਾਨ ਜੈਸਨ ਹੋਲਡਰ, ਕੇਮਾਰ ਰੋਚ, ਚੇਮਾਰ ਹੋਲਡਰ, ਅਲਜਾਰੀ ਜੋਸੇਫ ਤੇ ਰੇਮਨ ਰੀਫਰ ਸਾਮਲ ਹਨ। ਵੈਸਟਇੰਡੀਜ਼ ਦੇ ਚੋਣਕਾਰ ਰੋਜ਼ਰ ਹਾਰਪਰ ਨੇ ਕਿਹਾ,‘‘ਮੈਨੂੰ ਖੁਸ਼ੀ ਹੈ ਕਿ ਸ਼ੇਨੋਨ ਟੈਸਟ ਟੀਮ ਵਿਚ ਹੈ। ਉਸਦੇ ਕੋਲ ਤਜਰਬਾ ਤੇ ਕਲਾ ਦੋਵੇਂ ਹਨ।’’ ਇਸ ਲੜੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਹੋਵੇਗੀ। 

PunjabKesari
ਵੈਸਟਇੰਡੀਜ਼ ਦੀ ਟੈਸਟ ਟੀਮ ਇਸ ਤਰ੍ਹਾਂ ਹੈ- ਜਰਮਨ ਬੈਲਕਵੁਡ, ਅੈਨਕਰੂਮਾ ਬੋਨੇਰ, ਕ੍ਰੇਗ ਬ੍ਰੈੱਥਵੇਟ, ਸ਼ਾਮਾਰ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਜ, ਰਹਕੀਮ ਕਾਰਨਵਾਲ, ਸ਼ੇਨ ਡੋਰਿਚ, ਸ਼ੇਨੋਨ ਗੈਬ੍ਰੀਏਲ, ਚੇਮਾਰ ਹੋਲਡਰ, ਸ਼ਾਈ ਹੋਪ, ਅਲਜਾਰੀ ਜੋਸੇਫ, ਰੇਮਨ ਰੀਫਰ ਤੇ ਕੇਮਾਰ ਰੋਚ।


Gurdeep Singh

Content Editor

Related News