ਸਾਥੀਆਨ ਨੇ ITTF ਰੈਂਕਿੰਗ ''ਚ ਚੋਟੀ ਦੇ 25 ''ਚ ਬਣਾਈ ਜਗ੍ਹਾ
Tuesday, Apr 30, 2019 - 12:44 PM (IST)

ਨਵੀਂ ਦਿੱਲੀ— ਭਾਰਤ ਦੇ ਜੀ. ਸਾਥੀਆਨ ਸੋਮਵਾਰ ਨੂੰ ਟੇਬਲ ਟੈਨਿਸ ਵਿਸ਼ਵ ਰੈਂਕਿੰਗ 'ਚ ਚੋਟੀ ਦੇ 25 'ਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਬਣੇ। ਨਵੀਂ ਆਈ.ਟੀ.ਐੱਫ ਰੈਂਕਿੰਗ 'ਚ ਸਾਥੀਆਨ ਚਾਰ ਸਥਾਨ ਦੇ ਫਾਇਦੇ ਨਾਲ 25ਵੇਂ ਸਥਾਨ 'ਤੇ ਪਹੁੰਚ ਗਏ ਹਨ।
ਉਨ੍ਹਾਂ ਨੇ ਇਸ ਮਹੀਨੇ ਯੋਕੋਹਾਮਾ 'ਚ ਏਸ਼ੀਆ ਕੱਪ 'ਚ ਛੇਵਾਂ ਸਥਾਨ ਹਾਸਲ ਕੀਤਾ ਸੀ ਜਿਸ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ ਹੈ। ਉਹ ਹੰਗਰੀ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਰਾਊਂਡ ਆਫ 32 'ਚ ਜਗ੍ਹਾ ਬਣਾਉਣ ਵਾਲੇ ਇਕਮਾਤਰ ਭਾਰਤੀ ਸਨ। ਹੰਗਰੀ 'ਚ ਰਾਊਂਡ ਆਫ 64 'ਚ ਹਾਰ ਝਲਣ ਵਾਲੇ ਤਜਰਬੇਕਾਰ ਸ਼ਰਤ ਕਮਲ 9 ਸਥਾਨ ਦੇ ਨੁਕਸਾਨ ਨਾਲ 46ਵੇਂ ਸਥਾਨ 'ਤੇ ਹੇਠਾਂ ਆ ਗਏ ਹਨ। ਭਾਰਤ ਦੀ ਨੰਬਰ ਇਕ ਮਹਿਲਾ ਖਿਡਾਰਨ ਮਨਿਕਾ ਬੱਤਰਾ ਨੂੰ ਵੀ ਤਿੰਨ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 59ਵੇਂ ਸਥਾਨ 'ਤੇ ਹੈ।