'ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣ ਨੂੰ ਬੇਤਾਬ ਹੈ ਫਰਾਂਸ ਦਾ ਰਾਸ਼ਟਰਪਤੀ'

Monday, Jun 14, 2021 - 03:20 AM (IST)

'ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣ ਨੂੰ ਬੇਤਾਬ ਹੈ ਫਰਾਂਸ ਦਾ ਰਾਸ਼ਟਰਪਤੀ'

ਟੋਕੀਓ- ਜਾਪਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਂ ਨੇ ਟੋਕੀਓ ਵਿਚ 2020 ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਦੀ ਇੱਛਾ ਨੂੰ ਦਹਰਾਉਂਦੇ ਹੋਏ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ ਹੈ। ਜਾਪਾਨੀ ਵਿਦੇਸ਼ ਮੰਤਰਾਲਾ ਦੇ ਅਨੁਸਾਰ ਮੈਕ੍ਰੋਂ ਨੇ ਇੰਗਲੈਂਡ ਦੇ ਕਾਰਨਵਾਲ ਵਿਚ ਕਾਰਬਿਸ ਬੇ ਰਿਜ਼ਾਰਟ ਵਿਚ ਜੀ-7 ਸ਼ਿਖਰ ਸੰਮੇਲਨ ਵਿਚ ਸੁਗਾ ਦੇ ਨਾਲ ਦੋ-ਪੱਖੀ ਮੀਟਿੰਗ ਕੀਤੀ। ਇਸ ਦੌਰਾਨ ਸੁਗਾ ਨੇ ਇਸ ਸਾਲ ਟੋਕੀਓ ਵਿਚ ਓਲੰਪਿਕ ਆਯੋਜਿਤ ਕਰਨ ਦੇ ਨਾਲ-ਨਾਲ ਪੈਰਿਸ ਵਿਚ 2024 ਖੇਡਾਂ ਦੇ ਆਯੋਜਨ ਵਿਚ ਸਹਿਯੋਗ ਕਰਨ ਦੀ ਇੱਛਾ ਜਤਾਈ ਹੈ। ਉੱਥੇ ਬੀ ਮੈਕ੍ਰੋਂ ਨੇ ਕਿਹਾ ਕਿ ਉਹ 23 ਜੁਲਾਈ ਨੂੰ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ

PunjabKesari
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਫਰਾਂਸ ਦੇ ਖੇਡ ਮੰਤਰੀ ਰੋਕਸਾਨਾ ਮਾਰਾਸਿਨੇਨੂ ਨੇ ਵੀ ਕਿਹਾ ਸੀ ਕਿ ਮੈਕ੍ਰੋਂ ਜੁਲਾਈ ਵਿਚ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਹਨ। ਉੱਥੇ ਹੀ ਮਾਰਾਸਿਨੇਨੂ ਖੁਦ ਫਰਾਂਸੀਸੀ ਪ੍ਰਤੀਨਿਧੀ ਮੰਡਲ ਦੇ ਮੈਂਬਰ ਹੋਣਗੇ। ਮੈਕ੍ਰੋਂ ਦੇ 23 ਜੁਲਾਈ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਪਹੁੰਚਣ ਦੀ ਉਮੀਦ ਹੈ। 

ਇਹ ਖ਼ਬਰ ਪੜ੍ਹੋ-  ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News