ਫ੍ਰੈਂਚ ਓਪਨ : ਗ੍ਰੈਂਡ ਸਲੈਮ ''ਚ 300ਵਾਂ ਮੁਕਾਬਲਾ ਜਿੱਤੇ ਰਾਫੇਲ ਨਡਾਲ

Friday, May 27, 2022 - 02:09 PM (IST)

ਫ੍ਰੈਂਚ ਓਪਨ : ਗ੍ਰੈਂਡ ਸਲੈਮ ''ਚ 300ਵਾਂ ਮੁਕਾਬਲਾ ਜਿੱਤੇ ਰਾਫੇਲ ਨਡਾਲ

ਪੈਰਿਸ- ਰੌਲਾਂ ਗੈਰੋ ਦੇ 13 ਵਾਰ ਦੇ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਆਪਣਾ 300ਵਾਂ ਗ੍ਰੈਂਡ ਸਲੈਮ ਮੁਕਾਬਲਾ ਜਿੱਤਦੇ ਹੋਏ ਫ੍ਰੈਂਚ ਓਪਨ ਦੇ ਤੀਜੇ ਰਾਊਂਡ 'ਚ ਪ੍ਰਵੇਸ਼ ਕਰ ਲਿਆ। ਸਪੇਨ ਦੇ ਟੈਨਿਸ ਸਟਾਰ ਨਡਾਲ ਨੇ ਕੋਰਟ ਫਿਲਿਪ ਚੈਟਰੀਅਰ 'ਚ ਹੋਏ ਮੁਕਾਬਲੇ 'ਚ ਫ੍ਰਾਂਸ ਦੇ ਕੁਰੇਂਟਿਨ ਮੁਟੇਟ ਨੂੰ ਲਗਾਤਾਰ ਸੈੱਟਾਂ 'ਚ 6-3, 6-1, 6-4 ਨਾਲ ਹਰਾਇਆ।

ਰਿਕਾਰਡ 21 ਵਾਰ ਗ੍ਰੈਂਡ ਸਲੈਮ ਦਾ ਖ਼ਿਤਾਬ ਆਪਣੇ ਨਾਂ ਕਰਨ ਵਾਲੇ ਨਡਾਲ 300 ਗ੍ਰੈਂਡ ਸਲੈਮ ਮੁਕਾਬਲੇ ਜਿੱਤਣ ਵਾਲੇ ਤੀਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਰੋਜਰ ਫੈਡਰਰ 369 ਤੇ ਨੋਵਾਕ ਜੋਕੋਵਿਚ 324 ਗ੍ਰੈਂਡ ਸਲੈਮ ਮੁਕਾਬਲੇ ਜਿੱਤ ਚੁੱਕੇ ਹਨ। ਨਡਾਲ ਨੇ ਕਿਹਾ, 'ਪਿਛਲੇ ਦੋ ਮਹੀਨੇ ਮੇਰੇ ਲਈ ਆਸਾਨ ਨਹੀਂ ਸਨ। ਸੀਜ਼ਨ ਦੀ ਸ਼ੁਰੂਆਤ ਬਿਹਤਰੀਨ, ਨਾ ਭੁੱਲਣਯੋਗ ਤੇ ਬੇਹੱਦ ਭਾਵਪੂਰਨ ਰਹੀ ਹੈ।' 

ਉਨ੍ਹਾਂ ਕਿਹਾ, 'ਇੰਡੀਅਨ ਵੇਲਸ ਦੇ ਬਾਅਦ ਮੇਰੀਆਂ ਪਸਲੀਆਂ 'ਚ ਕੁਝ ਸਮੱਸਿਆਵਾਂ ਹੋਣ ਕਾਰਨ ਮੈਨੂੰ ਕੋਰਟ ਤੋਂ ਦੂਰ ਰਹਿਣਾ ਪਿਆ ਸੀ, ਇਸ ਲਈ ਮੈਂ ਦਿਨ-ਬ-ਦਿਨ ਕੋਸ਼ਿਸ਼ ਕਰ ਰਿਹਾ ਹਾਂ ਤੇ ਇਸ ਨਾਲ ਮੁਕਾਬਲੇ ਜਿੱਤਣ 'ਚ ਬਹੁਤ ਮਦਦ ਮਿਲਦੀ ਹੈ। ਅੱਜ ਰਾਤ ਦੀ ਤਰ੍ਹਾਂ ਮੁਕਾਬਲੇ ਜਿੱਤਣਾ ਬਹੁਤ ਮਹੱਤਵਪੂਰਨ ਹਨ। ਇਹ ਮੈਨੂੰ ਕੱਲ੍ਹ ਮੁੜ ਅਭਿਆਸ ਕਰਨ ਤੇ ਕੱਲ੍ਹ ਦੇ ਬਾਅਦ ਇਕ ਹੋਰ ਮੁਕਾਬਲਾ ਖੇਡਣ ਦਾ ਮੌਕਾ ਦਿੰਦਾ ਹੈ। ਮੈਂ ਅਜੇ ਸਿਰਫ਼ ਇਸ ਗੱਲ ਤੋਂ ਖ਼ੁਸ਼ ਹਾਂ ਕਿ ਮੈਂ ਰੋਲਾਂ ਗੈਰੋ 'ਚ ਹਾਂ, ਜੋ ਇਸ ਸਾਲ ਲਈ ਸਭ ਤੋਂ ਮਹੱਤਵਪੂਰਨ ਟੂਰਨਾਮੈਂਟ ਹੈ।'


author

Tarsem Singh

Content Editor

Related News