ਜ਼ਿੰਬਾਬਵੇ ਅੰਡਰ-19 ਦੇ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ
Tuesday, Jan 04, 2022 - 09:29 PM (IST)
ਹਰਾਰੇ- ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ ਜ਼ਿੰਬਾਬਵੇ ਟੀਮ ਦੇ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹ ਫਿਲਹਾਲ ਵੈਸਟਇੰਡੀਜ਼ ਵਿਚ ਇਕਾਂਸਵਾਸ ਹਨ। ਆਰ. ਟੀ.- ਪੀ. ਸੀ. ਆਰ. ਟੈਸਟ ਹੋਣ ਤੋਂ ਬਾਅਦ ਜ਼ਿੰਬਾਬਵੇ ਕ੍ਰਿਕਟ ਨੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਚਾਰੇ ਖਿਡਾਰੀ ਠੀਕ ਹਨ। ਉਸਦੀ ਦੋਬਾਰਾ ਤੋਂ ਜਾਂਚ ਕੀਤੀ ਜਾਵੇਗੀ ਤੇ ਨੈਗੇਟਿਵ ਰਿਪੋਰਟ ਆਉਣ 'ਤੇ ਹੀ ਉਹ ਸੇਂਟ ਕਿਟਸ ਵਿਚ ਬਾਕੀ ਦਲ ਦੇ ਨਾਲ ਜੁੜ ਸਕਣਗੇ।
ਇਹ ਖ਼ਬਰ ਪੜ੍ਹੋ- NZ v BAN : ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ 'ਤੇ ਹਾਰ ਦਾ ਖਤਰਾ
ਜ਼ਿੰਬਾਬਵੇ ਨੂੰ 9 ਤੇ 11 ਜਨਵਰੀ ਨੂੰ ਕੈਨੇਡਾ ਤੇ ਬੰਗਲਾਦੇਸ਼ ਦੇ ਵਿਰੁੱਧ ਅਭਿਆਸ ਮੈਚ ਖੇਡਣਾ ਹੈ। ਜ਼ਿੰਬਾਬਵੇ ਅਫਗਾਨਿਸਤਾਨ, ਪਾਕਿਸਤਾਨ ਤੇ ਪਾਪੁਆ ਨਿਊ ਗਿਨੀ ਦੇ ਨਾਲ ਗਰੁੱਪ-ਸੀ ਵਿਚ ਹੈ। ਵਿਸ਼ਵ ਕੱਪ ਤੋਂ ਪਹਿਲਾਂ ਜ਼ਿੰਬਾਬਵੇ ਦੀ ਅੰਡਰ-19 ਟੀਮ ਨੇ ਆਇਰਲੈਂਡ ਦੇ ਵਿਰੁੱਧ ਚਾਰ ਮੈਚਾਂ ਦੀ ਸੀਰੀਜ਼ ਖੇਡੀ। ਉਨਾਂ ਨੇ ਪਹਿਲੇ ਤਿੰਨ ਮੈਚ ਵਿਚ ਜਿੱਤ ਹਾਸਲ ਕੀਤੀ ਜਦਕਿ ਚੌਥੇ ਮੈਚ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ ਵਿਚ ਹਰ ਗਰੁੱਪ ਵਿਚ ਚੋਟੀ ਦੀਆਂ 2 ਟੀਮਾਂ ਸੁਪਰ ਲੀਗ ਵਿਚ ਪ੍ਰਵੇਸ਼ ਕਰਨਗੀਆਂ। ਹੇਠਲੀਆਂ 2 ਟੀਮਾਂ ਪਲੇਟਫਾਰਮ ਲੀਗ ਦੇ ਮੁਕਾਬਲੇ ਖੇਡਣਗੀਆਂ। ਪਿਛਲੇ ਸੈਸ਼ਨ ਵਿਚ ਭਾਰਤ ਨੂੰ ਹਰਾ ਕੇ ਬੰਗਲਾਦੇਸ਼ ਅੰਡਰ-19 ਦਾ ਜੇਤੂ ਬਣਿਆ ਸੀ।
ਇਹ ਖ਼ਬਰ ਪੜ੍ਹੋ- SA v IND : ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 85/2
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।