ਜ਼ਿੰਬਾਬਵੇ ਦਾ ਸਾਬਕਾ ਕਪਤਾਨ ਵਿਲੀਅਮਸ ਨਸ਼ੇ ਦੀ ਲਤ ਕਾਰਨ ਰਾਸ਼ਟਰੀ ਟੀਮ ’ਚੋਂ ਬਾਹਰ
Wednesday, Nov 05, 2025 - 08:56 PM (IST)
ਹਰਾਰੇ– ਜ਼ਿੰਬਾਬਵੇ ਦਾ ਸਾਬਕਾ ਕਪਤਾਨ ਸੀਨ ਵਿਲੀਅਮਸ ਹੁਣ ਆਪਣੀ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਨਹੀਂ ਖੇਡ ਸਕੇਗਾ ਕਿਉਂਕਿ ਉਸ ਨੇ ਖੁਲਾਸਾ ਕੀਤਾ ਹੈ ਕਿ ਨਸ਼ੇ ਦੀ ਲਤ ਕਾਰਨ ਉਸ ਨੇ ਕਝ ਮੈਚ ਨਹੀਂ ਖੇਡੇ ਸਨ।ਜ਼ਿੰਬਾਬਵੇ ਕ੍ਰਿਕਟ ਦੇ ਅਨੁਸਾਰ ਵਿਲੀਅਮਸ ਨੂੰ ਰਾਸ਼ਟਰੀ ਟੀਮ ਵਿਚੋਂ ਹਮੇਸ਼ਾ ਲਈ ਬਾਹਰ ਕਰ ਦਿੱਤਾ ਗਿਆ ਹੈ। ਜ਼ਿੰਬਾਬਵੇ ਕ੍ਰਿਕਟ ਨੇ ਇਸ ਗੱਲ ਦੀ ਜਾਂਚ ਕੀਤੀ ਕਿ ਸਤੰਬਰ ਵਿਚ ਟੀ-20 ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਦੀ ਪੂਰਬਲੀ ਸ਼ਾਮ ’ਤੇ ਵਿਲੀਅਮਸ ਨੇ ਅਚਾਨਕ ਟੀਮ ਵਿਚੋਂ ਨਾਂ ਵਾਪਸ ਲੈ ਲਿਆ ਸੀ।
ਜ਼ਿੰਬਾਬਵੇ ਕ੍ਰਿਕਟ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚ ਦੌਰਾਨ ਵਿਲੀਅਮਸ ਨੇ ਖੁਲਾਸਾ ਕੀਤਾ ਹੈ ਕਿ ਉਹ ਨਸ਼ੇ ਦੀ ਲਤ ਨਾਲ ਜੂਝ ਰਿਹਾ ਹੈ ਤੇ ਰਿਹੈਬਿਲੀਟੇਸ਼ਨ ਦੀ ਪ੍ਰਕਿਰਿਆ ਵਿਚੋਂ ਲੰਘਣਾ ਚਾਹੁੰਦਾ ਹੈ।ਜ਼ਿੰਬਾਬਵੇ ਨੇ 8 ਟੀਮਾਂ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ ਤੇ ਉਸ ਵਿਚ ਜਿੱਤ ਹਾਸਲ ਕਰ ਕੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। ਵਿਲੀਅਮਸਨ ਨੇ 2005 ਵਿਚ ਜ਼ਿੰਬਾਬਵੇ ਲਈ ਡੈਬਿਊ ਕੀਤਾ ਤੇ 20 ਸਾਲ ਤੱਕ ਆਪਣੇ ਦੇਸ਼ ਲਈ ਖੇਡਦਾ ਰਿਹਾ ਹੈ। ਉਸ ਨੇ 24 ਟੈਸਟ, 164 ਵਨ ਡੇ ਤੇ 85 ਟੀ-20 ਕੌਮਾਂਤਰੀ ਮੈਚ ਖੇਡੇ ਹਨ।
