ਵਿਨੇਸ਼ ਫੋਗਾਟ ਨੇ ਭਾਰਤੀ ਰੇਲਵੇ ਤੋਂ ਦਿੱਤਾ ਅਸਤੀਫਾ

Friday, Sep 06, 2024 - 03:57 PM (IST)

ਨਵੀਂ ਦਿੱਲੀ- ਸਾਬਕਾ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ੁੱਕਰਵਾਰ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਰੇਲਵੇ ਤੋਂ ਅਸਤੀਫਾ ਦੇ ਦਿੱਤਾ ਜਦੋਂ ਕਿ ਉਨ੍ਹਾਂ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹਨ। ਵਿਨੇਸ਼ ਨੇ ਐਕਸ 'ਤੇ ਲਿਖਿਆ, "ਭਾਰਤੀ ਰੇਲਵੇ ਦੀ ਸੇਵਾ ਕਰਨਾ ਮੇਰੇ ਜੀਵਨ ਦਾ ਇੱਕ ਯਾਦਗਾਰੀ ਅਤੇ ਮਾਣ ਵਾਲਾ ਸਮਾਂ ਸੀ।" ਉਹ ਉੱਤਰੀ ਰੇਲਵੇ ਵਿੱਚ ਵਿਸ਼ੇਸ਼ ਡਿਊਟੀ (ਓ.ਐੱਸ.ਡੀ) ਵਜੋਂ ਕੰਮ ਕਰ ਰਹੀ ਸੀ। ਉਨ੍ਹਾਂ ਅੱਗੇ ਲਿਖਿਆ, "ਮੈਂ ਰੇਲਵੇ ਦੀ ਸੇਵਾ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਅਤੇ ਭਾਰਤੀ ਰੇਲਵੇ ਦੇ ਸਬੰਧਤ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।" ਉਨ੍ਹਾਂ ਦੇ ਸ਼ਾਮਲ ਹੋਣ ਅਤੇ ਅਗਲੇ ਮਹੀਨੇ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਵਿਨੇਸ਼ ਨੇ ਲਿਖਿਆ, ''ਮੈਂ ਰੇਲਵੇ ਦੇ ਜ਼ਰੀਏ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤੇ ਜਾਣ ਲਈ ਭਾਰਤੀ ਰੇਲਵੇ ਪਰਿਵਾਰ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੀ।
ਵਿਨੇਸ਼ ਨੇ ਪੈਰਿਸ ਓਲੰਪਿਕ 'ਚ 50 ਕਿਲੋਗ੍ਰਾਮ ਦੇ ਗੋਲਡ ਮੈਡਲ ਦੇ ਮੁਕਾਬਲੇ ਤੋਂ ਠੀਕ ਪਹਿਲਾਂ ਭਾਰ 100 ਗ੍ਰਾਮ ਤੋਂ ਵਧ ਆਉਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਕੁਸ਼ਤੀ ਤੋਂ  ਸੰਨਿਆਸ ਲੈ ਲਿਆ। ਉਨ੍ਹਾਂ ਦੀ ਅਪੀਲ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਦੁਆਰਾ ਰੱਦ ਕਰ ਦਿੱਤੀ ਗਈ ਸੀ। ਵਿਨੇਸ਼ ਨੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਨੂੰ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਲਿਖਿਆ, “ਮੈਂ ਬੇਨਤੀ ਕਰਦੀ ਹਾਂ ਕਿ ਮੈਂ ਵਿਨੇਸ਼, ਪਤਨੀ ਸੋਮਵੀਰ ਰਾਠੀ, ਜੋ ਇਸ ਸਮੇਂ ਉੱਤਰੀ ਰੇਲਵੇ ਖੇਡਾਂ ਵਿੱਚ ਓਐੱਸਡੀ ਵਜੋਂ ਕੰਮ ਕਰ ਰਹੀ ਹੈ। ਨਿੱਜੀ ਕਾਰਨਾਂ ਅਤੇ ਪਰਿਵਾਰਕ ਹਾਲਾਤਾਂ ਕਾਰਨ ਮੈਂ ਇਸ ਅਹੁਦੇ 'ਤੇ ਆਪਣੀ ਡਿਊਟੀ ਨਿਭਾਉਣ ਦੇ ਯੋਗ ਨਹੀਂ ਹੋਵਾਂਗੀ, ਇਸ ਲਈ ਮੈਂ ਬਿਨਾਂ ਕਿਸੇ ਦਬਾਅ ਦੇ ਅਸਤੀਫਾ ਦੇ ਰਹੀ ਹਾਂ, ਵਿਨੇਸ਼ ਨੇ ਵੀ ਤੁਰੰਤ ਪ੍ਰਭਾਵ ਨਾਲ ਅਸਤੀਫਾ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਹੈ।


Aarti dhillon

Content Editor

Related News