ਸੌਰਾਸ਼ਟਰ ਦੇ ਸਾਬਕਾ ਖਿਡਾਰੀ ਜਿਤੇਂਦਰ ਸ਼ਾਹ ਦਾ ਦਿਹਾਂਤ
Friday, Feb 28, 2020 - 12:08 AM (IST)

ਰਾਜਕੋਟ— ਸੌਰਾਸ਼ਟਰ ਦੇ ਸਾਬਕਾ ਸਲਾਮੀ ਬੱਲੇਬਾਜ਼ ਜਿਤੇਂਦਰ ਸ਼ਾਹ ਦਾ ਵੀਰਵਾਰ ਨੂੰ ਅਹਿਮਦਾਬਾਦ 'ਚ ਦਿਮਾਗੀ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 76 ਸਾਲ ਦੇ ਸਨ। ਸੌਰਾਸ਼ਟਰ ਕ੍ਰਿਕਟ ਸੰਘ (ਐੱਸ. ਸੀ. ਏ.) ਨੇ ਇਸ ਦੀ ਜਾਣਕਾਰੀ ਦਿੱਤੀ। ਖੱਬੇ ਹੱਥ ਦੇ ਸਾਲਮੀ ਬੱਲੇਬਾਜ਼ ਨੇ 1965 ਤੋਂ 1974 ਤਕ ਰਣਜੀ ਟਰਾਫੀ ਮੈਚਾਂ 'ਚ ਸੌਰਾਸ਼ਟਰ ਦੀ ਨੁਮਾਇੰਦਗੀ ਕੀਤੀ ਤੇ 576 ਦੌੜਾਂ ਬਣਾਈਆਂ ਸਨ। ਐੱਸ. ਸੀ. ਏ. ਨੇ ਕਿਹਾ ਕਿ ਸੌਰਾਸ਼ਟਰ ਕ੍ਰਿਕਟ 'ਚ ਉਸ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।