ਕੋਹਲੀ ਦੀ ਕਪਤਾਨੀ ਤੋਂ ਖੌਫਜ਼ਦਾ ਹੈ ਪਾਕਿ : ਵੱਕਾਰ

Wednesday, Jun 19, 2019 - 12:02 PM (IST)

ਕੋਹਲੀ ਦੀ ਕਪਤਾਨੀ ਤੋਂ ਖੌਫਜ਼ਦਾ ਹੈ ਪਾਕਿ : ਵੱਕਾਰ

ਮਾਨਚੈਸਟਰ — ਪਾਕਿਸਤਾਨ ਦੇ ਸਾਬਕਾ ਕਪਤਾਨ ਵੱਕਾਰ ਯੂਨਸ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਟੀਮ ਮੌਜੂਦਾ ਭਾਰਤੀ ਟੀਮ ਤੋਂ ਖੌਫਜ਼ਦਾ ਹੈ, ਜਿਸ ਕਾਰਣ ਉਹ ਵੱਡੇ ਮੈਚਾਂ ਵਿਚ ਹਮੇਸ਼ਾ ਦਬਾਅ ਵਿਚ ਰਹਿੰਦੇ ਹਨ।  ਵੱਕਾਰ ਨੇ ਕਿਹਾ ਕਿ ਇਸ ਹਾਰ ਤੋਂ ਦੋਵਾਂ ਟੀਮਾਂ ਵਿਚਾਲੇ 'ਵੱਡੇ ਫਰਕ' ਦਾ ਪਤਾ ਲੱਗਦਾ ਹੈ।
ਵੱਕਾਰ ਨੇ ਕਿਹਾ, ''ਪਿਛਲੇ ਕੁਝ ਸਾਲਾਂ ਵਿਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਿਚ ਵੱਡਾ ਫਰਕ ਆਇਆ ਹੈ ਅਤੇ ਐਤਵਾਰ ਨੂੰ ਇੱਥੇ ਓਲਡ ਟ੍ਰੈਫਰਡ ਮੈਦਾਨ 'ਤੇ ਇਹ ਇਕ ਵਾਰ ਫਿਰ ਦਿਸਿਆ।''PunjabKesariਇਸ ਸਾਬਕਾ ਧਾਕੜ ਨੇ ਕਿਹਾ, ''ਪਾਕਿਸਤਾਨ ਦੀ ਟੀਮ ਹੁਣ ਵੀ ਸਿਰਫ ਪ੍ਰਤਿਭਾ 'ਤੇ ਭਰੋਸਾ ਕਰ ਰਹੀ ਹੈ, ਜਦਕਿ ਭਾਰਤ ਦੀ ਖੇਡ ਵਿਚ ਟੀਮ ਵਰਕ ਦਿਸਦਾ ਹੈ । ਟੀਮ ਦੇ ਖਿਡਾਰੀ ਆਪਣੀ ਭੂਮਿਕਾ ਨੂੰ ਜਾਣਦੇ ਹਨ ਅਤੇ ਆਪਣੀ ਭੂਮਿਕਾ ਨੂੰ ਮੈਦਾਨ 'ਤੇ ਸ਼ਾਨਦਾਰ ਤਰੀਕੇ ਨਾਲ ਨਿਭਾਉਂਦੇ ਹਨ।''


Related News