ਮਹਾਰਾਸ਼ਟਰ ਦੇ ਸਾਬਕਾ ਕ੍ਰਿਕਟਰ ਕਪਤਾਨ ਰਾਜੂ ਭਾਲੇਕਰ ਦਾ ਦਿਹਾਂਤ

Saturday, Apr 14, 2018 - 09:12 PM (IST)

ਮੁੰਬਈ (ਬਿਊਰੋ)— ਮਹਾਰਾਸ਼ਟਰ ਰਣਜੀ ਟੀਮ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਦੇ ਤੌਰ 'ਤੇ ਇਕ ਦਸ਼ਕ ਤੋਂ ਜ਼ਿਆਦਾ ਟੀਮ ਦੇ ਮੈਂਬਰ ਰਹੇ ਰਾਜੂ ਭਾਲੇਕਰ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਉਹ 66 ਸਾਲ ਦੇ ਸਨ। ਉੁਨ੍ਹਾਂ ਦੇ ਪਰਿਵਾਰ 'ਚ ਹੁਣ ਇਕ ਪਤਨੀ, ਇਕ ਪੁੱਤਰ ਅਤੇ ਅਮਰੀਕਾ 'ਚ ਰਹਿਣ ਵਾਲੀ ਧੀ ਹੈ।

ਮਿਡਲ ਆਰਡਰ 'ਚ ਬੱਲੇਬਾਜ਼ੀ ਕਰਨ ਵਾਲੇ ਭਾਲੇਕਰ ਨੇ 74 ਪਹਿਲੇ ਦਰਜੇ ਦੇ ਮੈਚਾਂ 'ਚ 40 ਤੋਂ ਘੱਟ ਦੀ ਔਸਤ ਨਾਲ 3,877 ਦੌੜਾਂ ਬਣਾਈਆਂ ਹਨ, ਜਿਸ 'ਚ 207 ਦੌੜਾਂ ਉਨ੍ਹਾਂ ਦਾ ਸਰਵਸਰੇਸ਼ਠ ਪ੍ਰਦਰਸ਼ਨ ਸੀ। ਮੀਡੀਆ ਰਿਪੋਰਟਸ ਮੁਤਾਬਕ ਪਿਛਲੇ ਹਫਤੇ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ। ਉਨ੍ਹਾਂ ਦਾ ਦਿਹਾਂਤ ਸ਼ਰੀਰ ਦੇ ਕਈ ਅੰਗਾਂ ਦਾ ਕਮ ਨਾ ਕਰਨ ਦੀ ਵਜ੍ਹਾ ਕਾਰਨ ਹੋਈ ਹੈ।

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1970 ਦੇ ਦਸ਼ਕ 'ਚ ਕੀਤੀ ਸੀ ਅਤੇ 1980  ਦੇ ਦਸ਼ਕ ਦੇ ਅੱਧ ਤਕ ਖੇਡੇ। ਇਸ ਦੌਰਾਨ ਉਨ੍ਹਾਂ 7 ਸੈਂਕੜੇ ਲਗਾਏ। ਭਾਲੇਕਰ ਨੇ 50 ਓਵਰ ਦੇ ਫਾਰਮੈਟ 'ਚ 11 ਘਰੇਲੂ ਮੈਚ ਖੇਡੇ।


Related News