ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਨੀਤਾ ਚੰਦਰਾ ਦਾ ਦਿਹਾਂਤ

Monday, Jan 27, 2020 - 11:18 PM (IST)

ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਨੀਤਾ ਚੰਦਰਾ ਦਾ ਦਿਹਾਂਤ

ਭੋਪਾਲ— ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਤੇ ਅਰਜੁਨ ਐਵਾਰਡ ਜੇਤੂ ਸੁਨੀਤਾ ਚੰਦਰਾ ਦਾ ਸੋਮਵਾਰ ਨੂੰ ਇੱਥੇ ਅਚਾਨਕ ਦਿਹਾਂਤ ਹੋ ਗਿਆ। ਉਹ 76 ਸਾਲ ਦੀ ਸੀ। ਸ਼੍ਰੀਮਤੀ ਚੰਦਰਾ ਸਾਬਕਾ ਪੁਲਸ ਡਾਇਰੈਕਟਰ ਜਨਰਲ ਯਤੀਸ਼ ਦੀ ਧਰਮ ਪਤਨੀ ਤੇ ਪੱਤਰਕਾਰ ਗੌਰਵ ਚੰਦਰਾ ਦੀ ਮਾਂ ਹੈ। ਉਸ ਦੀ ਅੰਤਮ ਯਾਤਰਾ ਕੱਲ ਸਵੇਰੇ 11 ਵਜੇ ਨਿਵਾਸ ਰਘੁਨਾਥ ਨਗਰ ਗੁਲਮੋਹਰ ਤੋਂ ਭਦਭਦਾ ਵਿਸ਼ਰਮ ਘਾਟ ਤਕ ਹੋਵੇਗੀ। ਉਹ ਸਾਲ 1956 ਤੋਂ 1966 ਤਕ ਭਾਰਤੀ ਮਹਿਲਾ ਟੀਮ ਦੇ ਲਈ ਖੇਡੀ ਤੇ ਇਸ ਦੌਰਾਨ 1963 ਤੋਂ 1966 ਤਕ ਟੀਮ ਦੀ ਕਪਤਾਨ ਵੀ ਰਹੀ। 
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਸੁਨੀਤਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਟਵੀਟ ਕਰ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਨੀਤਾ ਚੰਦਰਾ ਦੇ ਦਿਹਾਂਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਸ਼੍ਰੀਮਤੀ ਚੰਦਰਾ ਨੇ ਖੇਡ ਦੇ ਖੇਡਰ 'ਚ ਪ੍ਰਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਨੇ ਪ੍ਰਮਾਤਮਾ ਤੋਂ ਆਤਮਾ ਦੀ ਸ਼ਾਂਤੀ ਤੇ ਪਰਿਵਾਰ ਨੂੰ ਇਹ ਦੁਖ ਸਹਿਣ ਲਈ ਸ਼ਕਤੀ ਦੇਣ ਦੀ ਪਰਾਥਨਾ ਕੀਤੀ।


author

Gurdeep Singh

Content Editor

Related News