ਸਾਬਕਾ ਭਾਰਤੀ ਗੋਲਕੀਪਰ ਭਾਸਕਰ ਮੌਤੀ ਦਾ ਦਿਹਾਂਤ
Thursday, Aug 20, 2020 - 09:11 PM (IST)
ਮੁੰਬਈ- ਭਾਰਤ ਦੇ ਸਾਬਕਾ ਗੋਲਕੀਪਰ ਭਾਸਕਰ ਮੌਤੀ ਦਾ ਨਵੀਂ ਮੁੰਬਈ 'ਚ ਬੁੱਧਵਾਰ ਨੂੰ ਬ੍ਰੇਨ ਹੈਮਰੇਜ ਦੇ ਕਾਰਨ ਦਿਹਾਂਤ ਹੋ ਗਿਆ। ਉਹ 67 ਸਾਲਾ ਦੇ ਸਨ। ਮੌਤੀ ਦੇ ਪਰਿਵਾਰ 'ਚ ਉਸਦੀ ਪਤਨੀ, ਇਕ ਬੇਟਾ ਤੇ ਇਕ ਬੇਟੀ ਹੈ। ਉਸਦੇ ਪਰਿਵਾਰਕ ਦੋਸਤ ਸ਼ਸ਼ੀਕਾਂਤ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦਾ (ਮੌਤੀ) ਐੱਮ. ਜੀ. ਐੱਮ. ਹਸਪਤਾਲ 'ਚ ਸ਼ਾਮ ਕਰੀਬ 6 ਵਜੇ ਦਿਹਾਂਤ ਹੋ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।