ਸਾਬਕਾ ਭਾਰਤੀ ਫੁੱਟਬਾਲਰ ਸੁਰਜੀਤ ਸੇਨ ਗੁਪਤਾ ਦਾ ਕੋਰੋਨਾ ਕਾਰਨ ਦਿਹਾਂਤ

Friday, Feb 18, 2022 - 04:25 PM (IST)

ਕੋਲਕਾਤਾ- ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਵਿੰਗਰ ਅਤੇ ਈਸਟ ਬੰਗਾਲ ਫੁੱਟਬਾਲ ਕਲੱਬ ਦੇ ਦਿੱਗਜ਼ ਖਿਡਾਰੀ ਸੁਰਜੀਤ ਸੇਨ ਗੁਪਤਾ ਦਾ ਵੀਰਵਾਰ ਨੂੰ ਇੱਥੇ ਕੋਲਕਾਤਾ ਦੇ ਇਕ ਹਸਪਤਾਲ ’ਚ ਕੋਰੋਨਾ ਵਾਇਰਸ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਦੁਪਹਿਰ ਨੂੰ ਆਖ਼ਰੀ ਸਾਹ ਲਿਆ। ਉਹ 71 ਸਾਲ ਦੇ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ 23 ਜਨਵਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਤੇ ਪਿਛਲੇ ਹਫਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਨੂੰ ਹਾਈਕੋਰਟ ਤੋਂ ਝਟਕਾ, SC-ST ਐਕਟ ਤਹਿਤ ਚੱਲੇਗਾ ਮੁਕੱਦਮਾ

ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। ਸਰਬ ਭਾਰਤੀ ਫ਼ੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਸੋਗ ਸੰਦੇਸ਼ 'ਚ ਕਿਹਾ- ਇਹ ਸੁਣ ਕੇ ਬਹੁਤ ਦੁਖ ਹੋਇਆ ਕਿ ਭਾਰਤੀ ਫ਼ੁੱਟਬਾਲ ਦੇ ਇਤਿਹਾਸ ਦੇ ਸਭ ਤੋਂ ਹੁਨਰਮੰਦ ਵਿੰਗਰ 'ਚੋਂ ਇਕ ਸੁਰਜੀਤ ਜੀ ਦਾ ਦਿਹਾਂਤ ਹੋ ਗਿਆ। ਭਾਰਤੀ ਫੁੱਟਬਾਲ ਲਈ ਕੀਤਾ ਉਨ੍ਹਾਂ ਦਾ ਸ਼ਾਨਦਾਰ ਯੋਗਦਾਨ ਹਮੇਸ਼ਾ ਸਾਡੇ ਨਾਲ ਰਹੇਗਾ ਤੇ ਕਦੀ ਨਹੀਂ ਭੁਲਾਇਆ ਜਾ ਸਕੇਗਾ। ਉਨ੍ਹਾਂ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਨਾਲ ਫੁੱਟਬਾਲ ਜਗਤ ਨੂੰ ਬਹੁਤ ਨੁਕਸਾਨ ਹੋਇਆ ਹੈ।  

ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਤੋਂ ਹਰਫਨਮੌਲਾ ਪ੍ਰਦਰਸ਼ਨ ਚਾਹੁੰਦੀ ਹੈ ਟੀਮ : ਰੋਹਿਤ ਸ਼ਰਮਾ

ਰਾਈਟ ਵਿੰਗਰ ਦੇ ਤੌਰ 'ਤੇ ਖੇਡਣ ਵਾਲੇ ਸੇਨਗੁਪਤਾ ਨੇ ਕੌਮਾਂਤਰੀ ਡੈਬਿਊ ਕੁਆਲਾਲੰਪੁਰ 'ਚ ਮਰੇਕਾ ਕੱਪ 'ਚ ਥਾਈਲੈਂਡ ਦੇ ਖ਼ਿਲਾਫ਼ 24 ਜੁਲਾਈ 1974 ਨੂੰ ਕੀਤਾ। ਉਨ੍ਹਾਂ ਨੇ 14 ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਏਸ਼ੀਆਈ ਖੇਡ 1974 ਤੇ 1978 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਸੇਨ ਗੁਪਤਾ ਈਸਟ ਬੰਗਾਲ ਦੀ ਉਸ ਟੀਮ ਦਾ ਹਿੱਸਾ ਸਨ ਜਿਸ ਨੇ 1970 ਤੋਂ 1976 ਦਰਮਿਆਨ ਲਗਾਤਾਰ 6 ਵਾਰ ਕੋਲਕਾਤਾ ਫੁੱਟਬਾਲ ਲੀਗ ਦਾ ਖ਼ਿਤਾਬ ਜਿੱਤਣ ਤੋਂ ਇਲਾਵਾ 6 ਵਾਰ ਆਈ. ਐੱਫ. ਏ. ਸ਼ੀਲਡ ਤੇ ਤਿੰਨ ਵਾਰ ਡੂਰੰਡ ਕੱਪ ਖ਼ਿਤਾਬ ਜਿੱਤਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News