ਭਾਰਤ ਖਿਲਾਫ ਧਮਾਕੇਦਾਰ ਪਾਰੀ ਖੇਡਣ ਵਾਲੇ ਟੇਲਰ ਦੀ ਸਹਿਵਾਗ ਨੇ ਕੀਤੀ ਤਰੀਫ, ਕਿਹਾ- 'ਰਾਸ ਬਾਸ ਹੈ'

02/06/2020 3:26:35 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਨੇ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ । ਕੀਵੀ ਟੀਮ ਨੇ ਧਾਕੜ ਬੱਲੇਬਾਜ਼ ਰਾਸ ਟੇਲਰ ਦੇ ਬੱਲੇ 'ਚੋਂ 109 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਜਿੱਤ ਹਾਸਲ ਕਰਨ 'ਚ ਸਫਲ ਰਹੀ। ਕੇਨ ਵਿਲੀਅਮਸਨ ਦੀ ਗੈਰਮੌਜੂਦਗੀ 'ਚ ਟੇਲਰ 'ਤੇ ਜ਼ਿਆਦਾ ਜ਼ਿੰਮੇਦਾਰੀ ਸੀ ਅਤੇ ਉਨ੍ਹਾਂ ਨੇ ਇਸ ਜ਼ਿੰਮੇਦਾਰੀ ਨੂੰ ਬੜੀ ਚੰਗੀ ਤਰ੍ਹਾਂ ਨਿਭਾ ਕੇ ਟੀਮ ਨੂੰ ਜਿੱਤ ਦਿਵਾਈ। 84 ਗੇਂਦਾਂ 'ਤੇ 109 ਦੌੜਾਂ ਦੀ ਪਾਰੀ ਲਈ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਦਾ ਐਵਾਰਡ ਵੀ ਦਿੱਤਾ ਗਿਆ। ਟੀ-20 ਸੀਰੀਜ਼ 'ਚ ਵੀ ਉਸ ਦਾ ਬੱਲਾ ਰੱਜ ਕੇ ਬੋਲਿਆ ਸੀ ਪਰ ਆਖਰੀ ਪਲ 'ਚ ਮੈਚ ਫਿਨਿਸ਼ ਨਹੀਂ ਕਰ ਪਾ ਰਹੇ ਸਨ ਪਰ ਇਸ ਵਾਰ ਉਹ ਸਫਲ ਰਹੇ। ਟੇਲਰ ਦੀ ਇਸ ਸ਼ਾਨਦਾਰ ਪਾਰੀ ਲਈ ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਉਸ ਦੀ ਰੱਜ ਕੇ ਤਰੀਫ ਕੀਤੀ ਹੈ।

PunjabKesari

ਭਾਰਤੀ ਟੀਮ ਦੇ ਸਾਬਕਾ ਦਿਗਜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਰਾਸ ਟੇਲਰ ਦੇ ਇਸ ਪਾਰੀ ਲਈ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਨੇ ਰੋਸ ਨੂੰ ਬਾਸ ਵੀ ਕਿਹਾ ਹੈ। ਇਸ ਦੇ ਨਾਲ ਹੀ ਵੀਰੂ ਨੇ ਕੀਵੀ ਟੀਮ ਨੂੰ ਮੈਚ ਜਿੱਤਣ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ- ਰੋਸ ਕੌਣ ਹੈ ਪਤਾ ਹੈ ਕੀ? 'ਰਾਸ ਬਾਸ ਹੈ'। ਰਾਸ ਉਹ ਹੈ, ਜੋ ਕੁਝ ਹੀ ਹਫਤਿਆਂ 'ਚ 100 ਟੈਸਟ, 100 ਵਨ ਡੇ ਮੈਚ, 100 ਟੀ-20 ਖੇਡਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ। ਅਜਿਹੇ ਅਨੌਖੇ ਖਿਡਾਰੀ ਦੀ ਇਕ ਧਮਾਕੇਦਾਰ ਪਾਰੀ। 348 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰਨ ਲਈ ਨਿਊਜ਼ੀਲੈਂਡ ਟੀਮ ਨੂੰ ਵਧਾਈ।

PunjabKesari

PunjabKesariਭਾਰਤ ਖਿਲਾਫ ਟੇਲਰ ਦਾ ਪ੍ਰਦਰਸ਼ਨ
ਰਾਸ ਟੇਲਰ ਦਾ ਭਾਰਤ ਖਿਲਾਫ ਬੱਲਾ ਕਾਫੀ ਚਲਦਾ ਹੈ। ਉਹ 32 ਮੈਚਾਂ ਵਿਚ 42 ਦੀ ਔਸਤ ਨਾਲ 1300 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਉਹ ਭਾਰਤ ਖਿਲਾਫ 3 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾ ਚੁੱਕੇ ਹਨ। ਉਹ ਭਾਰਤ ਖਿਲਾਫ ਫੀਲਡਿੰਗ ਕਰਦਿਆਂ ਵੀ ਕਾਫੀ ਚੌਕਸ ਰਹਿੰਦੇ ਹਨ। ਉਸ ਦੇ ਨਾਂ 18 ਕੈਚ ਵੀ ਦਰਜ ਹਨ। 


Related News