ਸਾਬਕਾ ਹਾਕੀ ਖਿਡਾਰੀ ਅਸੁੰਤਾ ਲਾਕੜਾ-ਵਿਮਲ ਲਾਕੜਾ ਕਾਂਗਰਸ ''ਚ ਸ਼ਾਮਲ
Thursday, Feb 13, 2020 - 12:46 PM (IST)

ਰਾਂਚੀ : ਭਾਰਤ ਦੇ ਸਾਬਕਾ ਹਾਕੀ ਖਿਡਾਰੀ ਬਿਮਲ ਲਾਕੜਾ ਅਤੇ ਅਸੁੰਤਾ ਲਾਕੜਾ ਬੁੱਧਵਾਰ ਨੂੰ ਇੱਥੇ ਕਾਂਗਰਸ ਨਾਲ ਜੁੜ ਗਏ। ਬਿਮਲ ਸਾਲ 2002 ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤ ਦੀ ਪੁਰਸ਼ ਟੀਮ ਦੇ ਮੈਂਬਰ ਸਨ। ਅਸੁੰਤਾ ਭਾਰਤ ਦੀ ਸਾਬਕਾ ਮਹਿਲਾ ਹਾਕੀ ਖਿਡਾਰੀ ਹੈ। ਦੋਵੇਂ ਕਾਂਗਰਸ ਨਾਲ ਜੁੜੇ ਜਿਨ੍ਹਾਂ ਨੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ।