ਇੰਗਲੈਂਡ ਦੇ ਸਾਬਕਾ ਕਪਤਾਨ ਜਰਮਨੀ ''ਤੇ ਦਿੱਤੇ ਬਿਆਨ ਤੋਂ ਪਲਟੇ

Sunday, Jun 24, 2018 - 09:38 PM (IST)

ਇੰਗਲੈਂਡ ਦੇ ਸਾਬਕਾ ਕਪਤਾਨ ਜਰਮਨੀ ''ਤੇ ਦਿੱਤੇ ਬਿਆਨ ਤੋਂ ਪਲਟੇ

ਮਾਸਕੋ— ਟੋਨੀ ਕਰੂਜ਼ ਦੇ ਆਖਰੀ ਟਾਈਮ 'ਚ ਕੀਤੇ ਗੋਲ ਦੀ ਬਦੌਲਤ ਜਰਮਨੀ ਦੀ ਸਵੀਡਨ 'ਤੇ 2-1 ਨਾਲ ਜਿੱਤ ਤੋਂ ਬਾਅਦ ਗੈਰੀ ਲਿਨੇਕਰ ਨੇ ਜਰਮਨੀ ਦੇ ਹਮੇਸ਼ਾ ਜਿੱਤਣ ਨੂੰ ਲੈ ਕੇ ਆਪਣੇ ਬਿਆਨ 'ਚ ਬਦਲਾਅ ਕੀਤਾ ਹੈ।
ਇੰਗਲੈਂਡ ਦੇ ਸਾਬਕਾ ਕਪਤਾਨ ਨੇ ਟਵਿਟਰ 'ਤੇ ਲਿਖਿਆ ਕਿ ਫੁੱਟਬਾਲ ਇਕ ਆਮ ਖੇਡ ਹੈ, 22 ਖਿਡਾਰੀ 82 ਮਿੰਟ ਤਕ ਗੇਂਦ ਦੇ ਪਿੱਛੇ ਦੌੜਦੇ ਹਨ ਤੇ ਜਰਮਨੀ ਦੇ ਇਕ ਖਿਡਾਰੀ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਇਸ ਲਈ 21 ਖਿਡਾਰੀ ਪਿੱਛੇ ਦੌੜਦੇ ਹਨ ਤੇ ਆਖਰ 'ਚ ਕਿਸੇ ਤਰ੍ਹਾਂ ਜਰਮਨੀ ਜਿੱਤ ਜਾਂਦੀ ਹੈ।
ਕਰੂਜ਼ ਦੇ ਇੰਜਰੀ ਟਾਈਮ ਦੇ ਆਖਰੀ ਪਲਾ 'ਚ ਫ੍ਰੀ ਕਿਕ 'ਤੇ ਕੀਤੇ ਗੋਲ ਨਾਲ ਜਰਮਨੀ ਨੇ ਸੋਚੀ 'ਚ ਸਵੀਡਨ ਨੂੰ ਹਰਾ ਕੇ ਨਾਕਆਊਟ 'ਚ ਜਗ੍ਹਾ ਬਣਾਉਣ ਦੀ ਆਪਣੀ ਉਮੀਦਾਂ ਨੂੰ ਜਿੰਦਾ ਰੱਖਿਆ ਹੈ। ਟੀਮ ਪਹਿਲੇ ਮੈਚ 'ਚ ਮੈਕਸੀਕੋ ਤੋਂ ਹਾਰ ਗਈ ਸੀ। ਲਿਨੇਕਰ ਨੇ ਇਸ ਤੋਂ ਪਹਿਲਾਂ ਇਕ ਵਾਰ ਕਿਹਾ ਸੀ ਕਿ ਫੁੱਟਬਾਲ ਆਮ ਖੇਡ ਹੈ। 22 ਖਿਡਾਰੀ 90 ਮਿੰਟ ਤਕ ਗੇਂਦ ਦੇ ਪਿੱਛੇ ਦੌੜਦੇ ਹਨ ਤੇ ਆਖਰ 'ਚ ਹਮੇਸ਼ਾ ਜਰਮਨੀ ਜਿੱਤਦੀ ਹੈ।
ਵਿਸ਼ਲ ਕੱਪ 1990 ਦੇ ਸੈਮੀਫਾਈਨਲ 'ਚ ਪੇਨਲਟੀ ਸ਼ੂਟਆਊਟ 'ਚ ਜਰਮਨੀ ਖਿਲਾਫ ਇੰਗਲੈਂਡ ਦੀ ਹਾਰ ਤੋਂ ਬਾਅਦ ਲਿਨੇਕਰ ਨੇ ਇਹ ਬਿਆਨ ਦਿੱਤਾ ਸੀ।


Related News