ਅੰਪਾਇਰ ਨਾਲ ਬਹਿਸ ਕਰਨ 'ਤੇ ਕ੍ਰਿਕਟ ਜਗਤ ਦੇ ਇਨ੍ਹਾਂ ਦਿੱਗਜਾਂ ਨੇ ਕੀਤੀ ਧੋਨੀ ਦੀ ਅਲੋਚਾਨਾ
Friday, Apr 12, 2019 - 01:15 PM (IST)
ਸਪੋਰਟਸ ਡੈਸਕ— ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਰਾਜਸਥਾਨ ਰਾਇਲਜ਼ ਦੇ ਖਿਲਾਫ ਆਈ. ਪੀ. ਐੱਲ. ਮੈਚ ਦੇ ਦੌਰਾਨ ਨੋ-ਬਾਲ ਦੇ ਫੈਸਲੇ 'ਤੇ ਅੰਪਾਇਰ ਤੋਂ ਬਹਿਸ ਦੇ ਕਾਰਨ ਕਾਫ਼ੀ ਅਲੋਚਨਾਵਾਂ ਦਾ ਸਾਹ ਪੈ ਰਹੀ ਹੈ। 'ਕੈਪਟਨ ਕੂਲ ਧੋਨੀ ਨੇ ਆਪਣੇ ਸੁਭਾਅ ਦੇ ਉਲਟ ਵੱਡਾ ਆਪਾ ਖੋਹ ਦਿੱਤਾ ਤੇ ਡਗਆਊਟ ਤੋਂ ਬਾਹਰ ਨਿਕਲਕੇ ਅੰਪਾਇਰ ਨਾਲ ਬਹਿਸ ਕਰਨ ਲੱਗੇ।
ਇੰਗਲੈਂਡ ਦੇ ਪੂਰਵ ਕਪਤਾਨ ਮਾਈਕਲ ਵਾਨ, ਆਸਟ੍ਰੇਲੀਆ ਦੇ ਪੂਰਵ ਸਲਾਮੀ ਬੱਲੇਬਾਜ਼ ਮਾਰਕ ਵਾਅ ਭਾਰਤ ਦੇ ਪੂਰਵ ਕ੍ਰਿਕਟਰ ਆਕਾਸ਼ ਚੋਪੜਾ ਤੇ ਹੇਮੰਗ ਬਦਾਨੀ ਨੇ ਧੋਨੀ ਦੀ ਅਲੋਚਨਾ ਕੀਤੀ ਹੈ। ਵਾਨ ਨੇ ਕਿਹਾ, ''ਕਪਤਾਨ ਦਾ ਪਿੱਚ 'ਤੇ ਆਉਣਾ ਠੀਕ ਨਹੀਂ ਹੈ। ਮੈਨੂੰ ਪਤਾ ਹੈ ਕਿ ਉਹ ਐੱਮ ਐੱਸ ਧੋਨੀ ਹੈ ਤੇ ਇਸ ਦੇਸ਼ 'ਚ ਉਹ ਕੁਝ ਵੀ ਕਰ ਸਕਦੇ ਹੈ ਪਰ ਡਗਆਊਟ ਤੋਂ ਨਿਕਲ ਕੇ ਅੰਪਾਇਰ 'ਤੇ ਊਂਗਲੀ 'ਚੁੱਕਣਾ ਠੀਕ ਨਹੀਂ ਹੈ। ਬਤੌਰ ਕਪਤਾਨ ਉਨ੍ਹਾਂ ਨੇ ਗਲਤ ਮਿਸਾਲ ਪੇਸ਼ ਕੀਤੀ ਹੈ। ਵਾਅ ਨੇ ਟਵੀਟ ਕੀਤਾ, ''ਮੈਨੂੰ ਪਤਾ ਹੈ ਕਿ ਟੀਮਾਂ 'ਤੇ ਫਰੇਂਚਾਇਜ਼ੀ ਦਾ ਦਬਾਅ ਹੁੰਦਾ ਹੈ ਪਰ ਮੈਂ ਦੋ ਘਟਨਾਵਾਂ ਤੋਂ ਕਾਫ਼ੀ ਨਿਰਾਸ਼ ਹਾਂ, ਅਸ਼ਵਿਨ ਤੇ ਹੁਣ ਐੱਮ ਐੱਸ। ਇਹ ਚੰਗਾ ਨਹੀਂ ਹੈ।
ਭਾਰਤ ਦੇ ਪੂਰਵ ਬੱਲੇਬਾਜ਼ ਚੋਪੜਾ ਨੇ ਕਿਹਾ, ''ਇਸ ਆਈ. ਪੀ. ਐੱਲ 'ਚ ਅੰਪਾਇਰਿੰਗ ਦਾ ਪੱਧਰ ਕਾਫ਼ੀ ਖ਼ਰਾਬ ਰਿਹਾ ਹੈ। ਉਹ ਨਿਸ਼ਚਿਤ ਤੌਰ 'ਤੇ ਨੋ-ਬਾਲ ਸੀ ਪਰ ਵਿਰੋਧੀ ਕਪਤਾਨ ਨੂੰ ਆਊਟ ਹੋਣ ਤੋਂ ਬਾਅਦ ਇੰਝ ਪਿੱਚ 'ਤੇ ਆਉਣ ਦਾ ਕੋਈ ਅਧਿਕਾਰ ਨਹੀਂ ਹੈ। ਧੋਨੀ ਨੇ ਗਲਤ ਰਿਵਾਜ਼ ਕਾਇਮ ਕੀਤੀ। ਬਦਾਨੀ ਨੇ ਕਿਹਾ, ''ਅੰਪਾਇਰ ਨੂੰ ਅਧਿਕਾਰ ਸੀ ਕਿ ਉਹ ਆਪਣੇ ਫੈਸਲੇ ਨੂੰ ਬਦਲੇ। ਮੈਂ ਧੋਨੀ ਦੀ ਪ੍ਰਤੀਕਿਰੀਆ 'ਤੇ ਹੈਰਾਨ ਹਾਂ। ਕੈਪਟਨ ਕੂਲ ਨੇ ਅਜਿਹਾ ਕਿਵੇਂ ਕਰ ਦਿੱਤਾ।