ਸਾਬਕਾ ਚੈਂਪੀਅਨ ਅਡਵਾਣੀ ਕਰਨਗੇ ਏਸ਼ੀਆਈ ਪ੍ਰਤੀਯੋਗਿਤਾ ''ਚ ਭਾਰਤੀ ਟੀਮ ਦੀ ਅਗਵਾਈ

06/29/2017 3:21:46 PM

ਵਿਸ਼ਕੇਕ— ਚੋਟੀ ਕਿਊ ਖਿਡਾਰੀ ਪੰਕਜ ਅਡਵਾਣੀ ਇੱਥੇ ਹੋਣ ਵਾਲੀ ਏਸ਼ੀਆਈ 6-ਰੇਡ ਸਨੂਕਰ ਅਤੇ ਟੀਮ ਚੈਂਪੀਅਨਸ਼ਿਪ 'ਚ ਆਪਣਾ 6-ਰੇਡ ਸਨੂਕਰ ਖਿਤਾਬ ਬਰਕਰਾਰ ਰੱਖਣਾ ਚਾਹੁਣਗੇ। ਜਿਸ 'ਚ ਉਨ੍ਹਾਂ ਦੇ ਮੋਢੇ 'ਤੇ ਭਾਰਤ ਦੇ ਮਜ਼ਬੂਤ ਦਲ ਦੀ ਅਗਵਾਈ ਦੀ ਜ਼ਿੰਮੇਵਾਰੀ ਹੋਵੇਗੀ। ਭਾਰਤੀ ਦਲ ਦੀ ਅਗਵਾਈ 16ਵਾਰ ਦੇ ਵਿਸ਼ਵ ਚੈਂਪੀਅਨ ਅਡਵਾਣੀ ਕਰਨਗੇ। ਉਨ੍ਹਾਂ ਨਾਲ ਕਮਲ ਚਾਵਲਾ, ਫੈਸਲ ਖਾਨ, ਮਲਕੀਤ ਸਿੰਘ ਮੌਜੂਦ ਹੋਣਗੇ।
ਸਾਬਕਾ ਵਿਲਿਅਡ੍ਰਸ ਖਿਡਾਰੀ ਅਸ਼ੋਕ ਸ਼ਾਂਡਿਲਯ ਇੱਥੇ ਕੋਚ ਦੇ ਤੌਰ 'ਤੇ ਹੋਣਗੇ। ਅਬੁਧਾਵੀ 'ਚ 2016 'ਚ ਹੋਏ ਪਿਛਲੇ ਪੜਾਅ 'ਚ ਅਡਵਾਣੀ ਨੇ ਖਿਤਾਬ ਹਾਸਲ ਕਰ ਕੇ ਆਪਣੀ ਪਹਿਲੀ ਏਸ਼ੀਆਈ ਸਨੂਕਰ ਜਿੱਤ ਦਰਜ ਕੀਤੀ ਸੀ। ਅਡਵਾਣੀ ਨੇ ਕਿਹਾ ਕਿ ਮੈਂ ਕਿਗਰੀਸਤਾਨ 'ਚ ਏਸ਼ੀਆਈ ਪ੍ਰਤੀਯੋਗਿਤਾ 'ਚ ਖੇਡਣ ਲਈ ਕਾਫੀ ਰੋਮਾਂਚਿਤ ਹਾਂ ਅਤੇ ਮੈਂ ਆਪਣਾ ਏਸ਼ੀਆਈ 6-ਰੇਡ ਸਨੂਕਰ ਖਿਤਾਬ ਬਰਕਰਾਰ ਰੱਖਣਾ ਚਾਵਾਂਗਾ।
ਉਨ੍ਹਾਂ ਨੇ ਕਿਹਾ ਕਿ ਇਹ ਅਗਸਤ 'ਚ ਹੋਣ ਵਾਲੀ ਵਿਸ਼ਵ ਪ੍ਰਤੀਯੋਗਿਤਾ ਤੋਂ ਪਹਿਲਾ ਫਾਈਨਲ ਮਹਾਦੀਪ ਚੈਂਪੀਅਨਸ਼ਿਪ ਹੋਵੇਗੀ। ਇਸ ਲਈ ਮੈਂ ਇਕ ਹੋਰ ਤਮਗੇ ਦੀ ਉਮੀਦ ਲਗਾਈ ਹੋਈ ਹੈ, ਵਿਸ਼ੇਸ਼ ਤੌਰ 'ਤੇ ਦੁਬਾਰਾ ਤੋਂ ਸੋਨ ਤਮਗੇ ਦੀ। ਇਸ ਨਾਲ ਮੈਂ ਇਸ ਸੈਸ਼ਨ 'ਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣਾ ਚਾਵਾਂਗਾ। ਅਡਵਾਣੀ ਨੇ ਇਸ ਸਾਲ ਦੇ ਸ਼ੁਰੂ 'ਚ ਏਸ਼ੀਆਈ ਵਿਲਿਅਡਰਸ ਚੈਂਪੀਅਨਸ਼ਿਪ ਜਿੱਤੀ ਸੀ। ਇਸ ਤੋਂ ਪਹਿਲਾ ਉਹ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰ ਗਏ ਸਨ।


Related News