ਇਸ ਸਾਬਕਾ ਬੱਲੇਬਾਜ਼ ਨੇ ਕੀਤੀ ਭਵਿੱਖਬਾਣੀ, ਵਨ ਡੇ ''ਚ 80 ਸੈਂਕੜੇ ਲਗਾਵੇਗਾ ਵਿਰਾਟ

08/12/2019 11:20:04 PM

ਜਲੰਧਰ— ਵੈਸਟਇੰਡੀਜ਼ ਵਿਰੁੱਧ ਪੋਰਟ ਆਫ ਸਪੇਨ 'ਚ ਖੇਡੀ ਗਈ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਟੈਸਟ ਬੱਲੇਬਾਜ਼ ਵਸੀਮ ਜਾਫਰ ਨੇ ਕੋਹਲੀ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਜਾਫਰ ਨੇ ਕਿਹਾ ਕਿ ਵਿਰਾਟ ਕੋਹਲੀ ਭਾਰਤੀ ਟੀਮ ਵਲੋਂ ਖੇਡਦੇ ਹੋਏ 75-80 ਸੈਂਕੜੇ ਲਗਾਉਣਗੇ। ਵੈਸਟਇੰਡੀਜ਼ ਵਿਰੁੱਧ ਕੋਹਲੀ ਨੇ ਦੂਜੇ ਵਨ ਡੇ ਮੈਚ ਦੌਰਾਨ 120 ਦੌੜਾਂ ਦੀ ਪਾਰੀ ਖੇਡਕੇ ਵਨ ਡੇ ਕਰੀਅਰ ਦਾ 42ਵਾਂ ਸੈਂਕੜਾ ਲਗਾਇਆ। ਇਸ ਤੋਂ ਬਾਅਦ ਹੁਣ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਦੁਨੀਆ 'ਚ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ ਲਗਾਉਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ।

PunjabKesari
ਜਾਫਰ ਨੇ ਲਿਖਿਆ 11 ਪਾਰੀਆਂ ਤੋਂ ਬਾਅਦ ਵਿਰਾਟ ਕੋਹਲੀ ਦੀ ਸਧਾਰਣ ਸੇਵਾ ਫਿਰ ਬਹਾਲ ਹੋ ਗਈ ਹੈ। ਵਿਰਾਟ ਕੋਹਲੀ ਦਾ ਇਕ ਹੋਰ ਅੰਤਰਰਾਸ਼ਟਰੀ ਸੈਂਕੜਾ। ਮੇਰਾ ਅੰਦਾਜ਼ਾ ਹੈ ਕਿ ਕਿੰਗ ਕੋਹਲੀ ਵਨ ਡੇ ਇੰਟਰਨੈਸ਼ਨਲ ਕ੍ਰਿਕਟ 'ਚ ਭਾਰਤੀ ਟੀਮ ਲਈ 75-80 ਸੈਂਕੜੇ ਲਗਾਉਣਗੇ। ਜਾਫਰ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ 31 ਟੈਸਟ ਮੈਚਾਂ 'ਚ ਹਿੱਸਾ ਲਿਆ ਹੈ।

PunjabKesari
ਜ਼ਿਕਰਯੋਗ ਹੈ ਕਿ ਭਾਰਤ ਨੇ ਦੂਜੇ ਵਨ ਡੇ ਮੈਚ 'ਚ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਹਰਾਇਆ ਸੀ ਤੇ ਪਹਿਲਾਂ ਵਨ ਡੇ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਨੇ ਵਨ ਡੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।


Gurdeep Singh

Content Editor

Related News