ਮਹਾਰਾਸ਼ਟਰ ਦੇ ਸਾਬਕਾ ਬੈਡਮਿੰਡਨ ਖਿਡਾਰੀ ਰਮੇਸ਼ ਨਾਬਰ ਦਾ ਦਿਹਾਂਤ
Wednesday, Mar 27, 2019 - 02:25 PM (IST)

ਮੁੰਬਈ : ਮਹਾਰਾਸ਼ਟਰ ਦੇ ਸਾਬਕਾ ਬੈਡਮਿੰਟਨ ਖਿਡਾਰੀ ਰਮੇਸ਼ ਨਾਬਰ ਦਾ ਲੰਬੀ ਬਿਮੀਰੀ ਤੋਂ ਬਾਅਦ ਦਿਹਾਂਤ ਹੋ ਗਿਆ। ਇਹ ਜਾਣਕਾਰੀ ਪਰਿਵਾਰ ਵੱਲੋਂ ਮਿਲੀ ਹੈ। ਰਮੇਸ਼ ਦੇ ਭਰਾ ਸੁਭਾਸ਼ ਨੇ ਮੀਡੀਆ ਨੂੰ ਫੋਨ 'ਤੇ ਦੱਸਿਆ 'ਰਮੇਸ਼ ਨਾਬਰ ਦਾ ਮੰਗਲਵਾਰ ਨੂੰ ਪੁਣੇ ਵਿਖੇ ਨਿਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਨਾਬਰ 69 ਸਾਲ ਦੇ ਸੀ ਅਤੇ ਉਸ ਦੇ ਪਰਿਵਾਰ ਵਿਚ ਪਤਨੀ ਅਤੇ ਬੱਚੇ ਹਨ। ਨਾਬਰ ਡਬਲਜ਼ ਖਿਡਾਰੀ ਸੀ ਅਤੇ ਉਨ੍ਹਾਂ ਨੇ ਸੱਤਪਾਲ ਰਾਵਤ ਦੇ ਨਾਲ ਮਿਲ ਕੇ ਦਮਦਾਰ ਜੋੜੀ ਬਣਾਈ ਸੀ।