ਆਸਟਰੇਲੀਅਨ ਓਪਨ ਦੀ ਸਾਬਕਾ ਚੈਂਪੀਅਨ ਕੇਨਿਨ ਫਾਈਨਲ ''ਚ

Saturday, Oct 26, 2024 - 03:15 PM (IST)

ਟੋਕੀਓ, (ਭਾਸ਼ਾ) ਸਾਬਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਸੋਫੀਆ ਕੇਨਿਨ ਨੇ ਨੌਵਾਂ ਦਰਜਾ ਪ੍ਰਾਪਤ ਕੈਟੀ ਬੋਲਟਰ ਨੂੰ 6-4, 6-4 ਨਾਲ ਹਰਾ ਕੇ ਪੇਨ ਪੈਸੀਫਿਕ ਓਪਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਆਸਟ੍ਰੇਲੀਅਨ ਓਪਨ 2020 ਦੀ ਚੈਂਪੀਅਨ ਅਤੇ ਫ੍ਰੈਂਚ ਓਪਨ ਦੀ ਉਪ ਜੇਤੂ ਕੇਨਿਨ ਨੇ ਦੂਜੇ ਸੈੱਟ ਦੀ ਸੱਤਵੀਂ ਗੇਮ ਵਿੱਚ ਆਪਣੀ ਬ੍ਰਿਟਿਸ਼ ਵਿਰੋਧੀ ਦੀ ਸਰਵਿਸ ਤੋੜੀ ਤੇ ਆਪਣੀ ਸਰਵਿਸ ਬਰਕਰਾਰ ਰਖਧੇ ਹੋਏ ਜਿੱਤ ਹਾਸਲ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਪੈਰਿਸ ਓਲੰਪਿਕ ਦੀ ਸੋਨ ਤਮਗਾ ਜੇਤੂ ਝੇਂਗ ਕਿਆਨਵੇਨ ਅਤੇ ਡਾਇਨਾ ਸਨਾਈਡਰ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।


Tarsem Singh

Content Editor

Related News