ਇਸ ਖਾਸ ਵਜ੍ਹਾ ਤੋਂ ਕਲਾਮ ਨੂੰ ਕਦੇ ਨਹੀਂ ਭੁੱਲ ਸਕਦੇ ਦ੍ਰਵਿੜ, ਸਹਿਵਾਗ ਤੇ ਭੱਜੀ

Monday, Oct 15, 2018 - 02:13 PM (IST)

ਇਸ ਖਾਸ ਵਜ੍ਹਾ ਤੋਂ ਕਲਾਮ ਨੂੰ ਕਦੇ ਨਹੀਂ ਭੁੱਲ ਸਕਦੇ ਦ੍ਰਵਿੜ, ਸਹਿਵਾਗ ਤੇ ਭੱਜੀ

ਨਵੀਂ ਦਿੱਲੀ : ਅੱਜ ਭਾਰਤ ਦੇ ਮਿਸਾਈ ਮੈਨ ਅਤੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਜਯੰਤੀ ਹੈ। ਇਸ ਮੌਕੇ 'ਤੇ ਉਨ੍ਹΠਨੂੰ ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ਦੇ ਸਟਾਰਸ ਵੀ ਯਾਦ ਕਰ ਰਹੇ ਹਨ। ਸਚਿਨ, ਸੁਰੇਸ਼ ਰੈਨਾ, ਹਰਭਜਨ ਸਿੰਘ, ਵਰਿੰਦਰ ਸਹਿਵਾਗ ਸਮੇਤ ਕਈ ਕ੍ਰਿਕਟਰਾਂ ਨੇ ਟਵਿੱਟਰ 'ਤੇ ਪੋਸਟ ਕਰ ਕੇ ਉਨ੍ਹਾਂÎ ਨੂੰ ਯਾਦ ਕੀਤਾ।

ਜ਼ਿਕਰਯੋਗ ਹੈ ਕਿ ਅਬਦੁਲ ਕਲਾਮ ਦਾ ਭਾਰਤ ਦੇ ਕ੍ਰਿਕਟਰਾਂ ਨਾਲ ਖਾਸ ਰਿਸ਼ਤਾ ਸੀ। ਭਾਰਤੀ ਕ੍ਰਿਕਟਰਸ ਉਨ੍ਹਾਂ ਦੇ ਵਿਚਾਰਾਂ ਤੋਂ ਕਾਫੀ ਪ੍ਰੇਰਣਾ ਲੈਂਦੇ ਸੀ। ਦ੍ਰਵਿੜ, ਸਹਿਵਾਗ ਅਤੇ ਹਰਭਜਨ ਤਾਂ ਅਬਦੁਲ ਕਲਾਮ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਇਸ ਦੀ ਬੇਹੱਦ ਖਾਸ ਵਜ੍ਹਾ ਹੈ।
 

ਦਰਅਸਲ ਇਨ੍ਹਾਂ ਤਿਨਾ ਖਿਡਾਰੀਆਂ ਨੂੰ ਅਬਦੁਲ ਕਲਾਮ ਦੇ ਹੱਥੋਂ ਖਾਸ ਸਨਮਾਨ ਮਿਲਿਆ ਸੀ। ਸਹਿਵਾਗ ਅਤੇ ਹਰਭਜਨ ਸਿੰਘ ਨੂੰ ਕਲਾਮ ਦੇ ਹੱਥੋਂ ਅਰਜੁਨ ਐਵਾਰਡ ਅਤੇ ਰਾਹੁਲ ਦ੍ਰਵਿੜ ਨੂੰ ਪਦਮਸ਼੍ਰੀ ਸਨਮਾਨ ਮਿਲਿਆ ਸੀ। ਅਬਦੁਲ ਕਲਾਮ ਧੋਨੀ ਦੇ ਵੱਡੇ ਫੈਨ ਸੀ। ਜਦੋਂ ਵੀ ਭਾਰਤੀ ਟੀਮ ਖਰਾਬ ਪ੍ਰਦਰਸ਼ਨ ਕਰਦੀ ਸੀ ਤਾਂ ਉਹ ਕਹਿੰਦੇ ਸੀ ਕਿ ਘਬਰਾਉਣ ਦੀ ਗੱਲ ਨਹੀਂਂ ਸਾਡੇ ਕੋਲ ਧੋਨੀ ਹੈ। ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਸੀ। ਉਹ ਸਾਲ 2002 ਤੋਂ ਲੈ ਕੇ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ।

 


Related News