17 ਸਾਲ 'ਚ ਪਹਿਲੀ ਵਾਰ ਮੇਸੀ ਬਲੋਨ ਡਿਓਰ ਦੀ ਨਾਮਜ਼ਦਗੀ 'ਚ ਨਹੀਂ
Sunday, Aug 14, 2022 - 11:53 AM (IST)

ਨਿਓਨ : ਸੱਤ ਵਾਰ ਦੇ ਬਲੋਨ ਡਿਓਰ ਜੇਤੂ ਲਿਓਨਿਲ ਮੇਸੀ 2005 ਤੋਂ ਬਾਅਦ ਪਹਿਲੀ ਵਾਰ ਇਸ ਵੱਕਾਰੀ ਪੁਰਸਕਾਰ ਲਈ ਨਾਮਜ਼ਦ 30 ਖਿਡਾਰੀਆਂ 'ਚ ਸ਼ਾਮਲ ਨਹੀਂ ਹਨ। ਅਰਜਨਟੀਨਾ ਦੇ ਇਸ ਮਹਾਨ ਫੁੱਟਬਾਲਰ ਨੇ ਪਿਛਲੇ ਸਾਲ ਪੋਲੈਂਡ ਦੇ ਰਾਬਰਟ ਲੇਵਾਂਦੋਵਸਕੀ ਨੂੰ ਹਰਾ ਕੇ ਪੁਰਸਕਾਰ ਜਿੱਤਿਆ ਸੀ। ਪੈਰਿਸ ਸੇਂਟ ਜਰਮੇਨ ਨਾਲ ਪਹਿਲੇ ਸੈਸ਼ਨ ਵਿਚ ਔਸਤ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਇਸ ਵਾਰ ਨਾਮਜ਼ਦਗੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਸਿਨਸਿਨਾਟੀ ਓਪਨ ਤੋਂ ਬਾਹਰ
ਮੇਸੀ ਨੇ 2019 ਵਿਚ ਵੀ ਇਹ ਪੁਰਸਕਾਰ ਜਿੱਤਿਆ ਸੀ ਪਰ 2020 ਵਿਚ ਕੋਰੋਨਾ ਮਹਾਮਾਰੀ ਕਾਰਨ ਇਹ ਪੁਰਸਕਾਰ ਨਹੀਂ ਦਿੱਤਾ ਗਿਆ ਸੀ। ਨੇਮਾਰ ਵੀ ਇਸ ਵਾਰ ਟਾਪ-30 ਵਿਚ ਜਗ੍ਹਾ ਨਹੀਂ ਬਣਾ ਸਕੇ। ਲੇਵਾਂਦੋਵਸਕੀ, ਕਾਇਲੀਅਨ ਐੱਮਬਾਪੇ, ਕਰੀਮ ਬੇਂਜੇਮਾ, ਪੰਜ ਵਾਰ ਦੇ ਜੇਤੂ ਕ੍ਰਿਸਟੀਆਨੋ ਰੋਨਾਲਡੋ ਦੇ ਨਾਂ ਸੂਚੀ ਵਿਚ ਹਨ। ਇਸ ਵਿਚ ਮੁਹੰਮਦ ਸਲਾਹ, ਸਾਦੀਓ ਮਾਨੇ, ਕੇਵਿਨ ਡੀ ਬਰੂਨੇ ਤੇ ਹੈਰੀ ਕੇਨ ਦੇ ਨਾਂ ਵੀ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।