550ਵੇਂ ਪ੍ਰਕਾਸ਼ ਪੁਰਬ ਮੌਕੇ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ
Tuesday, Nov 05, 2019 - 01:47 AM (IST)

ਚੰਡੀਗੜ੍ਹ— ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਚ 23 ਨਵੰਬਰ ਤੋਂ 7 ਦਸੰਬਰ ਤਕ 'ਸਿੱਖ ਫੁੱਟਬਾਲ ਕੱੱਪ' ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਆਯੋਜਨ ਗੈਰ-ਲਾਭਕਾਰੀ ਖੇਡ ਸੰਗਠਨ ਖਾਲਸਾ ਫੁੱਟਬਾਲ ਕਲੱਬ ਗਲੋਬਲ ਸਿੱਖ ਸਪੋਰਟਸ ਫੈੱਡਰੇਸ਼ਨ ਦੇ ਸਹਿਯੋਗ ਨਾਲ ਕਰੇਗਾ। ਕਲੱਬ ਦੇ ਮੁਖੀ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਟੂਰਨਾਮੈਂਟ ਦਾ ਆਯੋਜਨ ਫੀਫਾ ਦੇ ਨਿਯਮਾਂ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕੀਤਾ ਜਾਵੇਗਾ। ਇੱਥੇ ਜਾਰੀ ਬਿਆਨ ਅਨੁਸਾਰ ਹਰਜੀਤ ਸਿੰਘ ਨੇ ਕਿਹਾ, ''ਸਾਡਾ ਮੁੱਖ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ।''