ਮੋਹਨ ਬਾਗਾਨ ਨੇ ਪੰਜਾਬ ਨੂੰ ਹਰਾ ਕੇ ਚੋਟੀ ''ਤੇ ਮਜ਼ਬੂਤ ਕੀਤਾ ਆਪਣਾ ਵਾਧਾ
Monday, Feb 10, 2020 - 10:05 AM (IST)

ਕਲਿਆਣੀ— ਮੋਹਨ ਬਾਗਾਨ ਨੇ ਆਈਲੀਗ ਫੁੱਟਬਾਲ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ 'ਚ ਆਪਣਾ ਦਬਦਬਾ ਬਰਕਰਾਰ ਰਖਦੇ ਹੋਏ ਐਤਵਾਰ ਨੂੰ ਪੰਜਾਬ ਐੱਫ. ਸੀ. ਨੂੰ 1-0 ਨਾਲ ਹਰਾ ਕੇ ਚੋਟੀ 'ਤੇ ਆਪਣਾ ਵਾਧਾ ਹੋਰ ਮਜ਼ਬੂਤ ਕੀਤਾ। ਸੇਨੇਗਲ ਦੇ ਫਾਰਵਰਡ ਲਾਈਨ ਦੇ ਖਿਡਾਰੀ ਬਾਬਾ ਡੀਅਵਾਰਾ ਨੇ ਮੈਚ ਦਾ ਇਕਲੌਤਾ ਗੋਲ 42ਵੇਂ ਮਿੰਟ 'ਚ ਹੈੱਡਰ ਨਾਲ ਕੀਤੀ ਜਿਸ ਨਾਲ ਪੱਛਮੀ ਬੰਗਾਲ ਦੀ ਇਸ ਟੀਮ ਨੇ ਪਿਛਲੇ 9 ਮੈਚਾਂ 'ਚ ਅੱਠਵੀਂ ਜਿੱਤ ਦਰਜ ਕੀਤੀ। ਟੀਮ ਦੇ ਨਾਂ 11 ਮੈਚਾਂ 'ਚ 26 ਅੰਕ ਹਨ ਜੋ ਦੂਜੇ ਸਥਾਨ 'ਤੇ ਕਾਬਜ ਪੰਜਾਬ ਤੋਂ 9 ਅੰਕ ਜ਼ਿਆਦਾ ਹੈ। ਆਈਲੀਗ 'ਚ ਆਪਣਾ ਆਖਰੀ ਸੈਸ਼ਨ ਖੇਡ ਰਹੀ ਮੋਹਨ ਬਾਗਾਨ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ 'ਚ ਅਜੇ ਤਕ ਅਜੇਤੂ ਹੈ।