ਫੁੱਟਬਾਲ ਦੇ ਮਹਾਨ ਖਿਡਾਰੀ Lionel Messi ਲੈਣਗੇ ਸੰਨਿਆਸ, FIFA WC ਹੋਵੇਗਾ ਆਖ਼ਰੀ ਟੂਰਨਾਮੈਂਟ

Saturday, Oct 08, 2022 - 03:14 PM (IST)

ਫੁੱਟਬਾਲ ਦੇ ਮਹਾਨ ਖਿਡਾਰੀ Lionel Messi ਲੈਣਗੇ ਸੰਨਿਆਸ, FIFA WC ਹੋਵੇਗਾ ਆਖ਼ਰੀ ਟੂਰਨਾਮੈਂਟ

ਸਪੋਰਟਸ ਡੈਸਕ- ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਿਲ ਮੇਸੀ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਗਲੇ ਮਹੀਨੇ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ, ਮੇਸੀ ਨੇ ਐਲਾਨ ਕੀਤਾ ਹੈ ਕਿ ਇਹ ਉਸਦਾ ਆਖਰੀ ਵਿਸ਼ਵ ਕੱਪ ਹੋਵੇਗਾ। ਮੇਸੀ ਨੇ ਅਰਜਨਟੀਨਾ ਲਈ 164 ਮੈਚਾਂ ਵਿੱਚ 90 ਗੋਲ ਕੀਤੇ ਹਨ ਅਤੇ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਇੱਕ ਹੈ। 

ਜ਼ਿਕਰਯੋਗ ਹੈ ਕਿ ਮੇਸੀ ਚੋਟੀ ਦੇ ਖਿਡਾਰੀਆਂ ਦੀ ਸੂਚੀ ਵਿੱਚ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ (117) ਅਤੇ ਅਲੀ ਦੇਈ (109) ਤੋਂ ਬਾਅਦ ਤੀਜੇ ਨੰਬਰ 'ਤੇ ਹੈ। 35 ਸਾਲਾ ਖਿਡਾਰੀ ਨਵੰਬਰ 'ਚ ਹੋਣ ਵਾਲੇ ਇਸ ਗਲੋਬਲ ਟੂਰਨਾਮੈਂਟ 'ਚ ਆਪਣੇ ਕਰੀਅਰ ਦਾ ਪੰਜਵਾਂ ਵਿਸ਼ਵ ਕੱਪ ਖੇਡੇਗਾ ਅਤੇ ਫੀਫਾ ਵਿਸ਼ਵ ਕੱਪ ਦੌਰਾਨ ਮੇਸੀ ਦੀ ਨਜ਼ਰ ਆਪਣੀ ਟੀਮ 'ਤੇ ਵਿਸ਼ਵ ਕੱਪ ਟਰਾਫੀ ਜਿੱਤਣ 'ਤੇ ਹੋਵੇਗੀ।

ਇਹ ਵੀ ਪੜ੍ਹੋ : ਸਖ਼ਤ ਮਿਹਨਤ ਨਾਲ ਦੌੜਾਂ ਬਣਾ ਰਿਹਾ ਹਾਂ, ਪਰ ਟੀਮ ਇੰਡੀਆ 'ਚ ਮੌਕਾ ਨਹੀਂ ਮਿਲ ਰਿਹਾ : ਪ੍ਰਿਥਵੀ ਸ਼ਾਅ

ਜਦੋਂ ਮੇਸੀ ਤੋਂ ਪੁੱਛਿਆ ਗਿਆ ਕਿ ਕੀ ਇਹ ਤੁਹਾਡਾ ਆਖਰੀ ਵਿਸ਼ਵ ਕੱਪ ਹੋਵੇਗਾ ਤਾਂ ਉਸ ਨੇ ਜਵਾਬ ਦਿੱਤਾ ਕਿ ਹਾਂ, ਹਾਂ। ਮੇਸੀ ਨੇ ਅੱਗੇ ਕਿਹਾ ਕਿ ਮੈਂ ਫੈਸਲਾ ਲੈ ਲਿਆ ਹੈ ਅਤੇ ਵਿਸ਼ਵ ਕੱਪ ਦੇ ਦਿਨ ਗਿਣ ਰਿਹਾ ਹਾਂ। ਮੈਂ ਇਸ ਬਾਰੇ ਥੋੜ੍ਹਾ ਘਬਰਾਇਆ ਹੋਇਆ ਹਾਂ। ਮੈਂ ਸਿਰਫ਼ ਹੈਰਾਨ ਹਾਂ ਕਿ ਕੀ ਹੋਣ ਵਾਲਾ ਹੈ। ਇਹ ਆਖਰੀ ਵਾਰ ਹੋਵੇਗਾ ਅਤੇ ਇਹ ਸਾਡੇ ਦਿਮਾਗ ਵਿੱਚ ਹੈ ਕਿ ਅਸੀਂ ਉੱਥੇ ਕਿਵੇਂ ਖੇਡਾਂਗੇ। ਮੇਸੀ ਨੇ ਅੱਗੇ ਕਿਹਾ ਕਿ ਅਸੀਂ ਕਤਰ ਪਹੁੰਚਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਅਸੀਂ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਾਂ ਕਿ ਵਿਸ਼ਵ ਕੱਪ ਸਾਡੇ ਲਈ ਕਿਹੋ ਜਿਹਾ ਰਹੇਗਾ। ਅਸੀਂ ਬਿਹਤਰ ਕਰਾਂਗੇ।

ਪਿਛਲੇ ਸਾਲ ਕੋਪਾ ਜਿੱਤਣ ਤੋਂ ਬਾਅਦ ਅਰਜਨਟੀਨਾ ਟਰਾਫੀ ਦੇ ਮਜ਼ਬੂਤ​ਦਾਅਵੇਦਾਰ ਵਜੋਂ ਵਿਸ਼ਵ ਕੱਪ ਵਿੱਚ ਉਤਰੇਗਾ। ਮੇਸੀ ਨੇ ਕਿਹਾ ਕਿ ਸਾਡੀ ਟੀਮ ਵੱਡੇ ਟੂਰਨਾਮੈਂਟਾਂ 'ਚ ਉਮੀਦਾਂ 'ਤੇ ਖਰਾ ਉਤਰ ਚੁੱਕੀ ਹੈ। ਅੱਗੇ ਮੇਸੀ ਨੇ ਇਹ ਵੀ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅਸੀਂ ਦਾਅਵੇਦਾਰ ਹਾਂ ਜਾਂ ਨਹੀਂ ਪਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਅਰਜਨਟੀਨਾ ਦੀ ਟੀਮ ਆਪਣੇ ਆਪ 'ਚ ਦਾਅਵੇਦਾਰ ਹੈ। ਮੇਸੀ ਨੇ ਆਪਣੇ ਪੂਰੇ ਕਰੀਅਰ 'ਚ ਹੁਣ ਤਕ 19 ਵਿਸ਼ਵ ਕੱਪ ਮੈਚ ਖੇਡੇ ਹਨ। ਮੇਸੀ ਨੇ ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਲਈ ਹੁਣ ਤੱਕ 6 ਗੋਲ ਕੀਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News