ਫੁੱਟਬਾਲ ਦੇ ਦਿੱਗਜ ਖਿਡਾਰੀ ਡਿਏਗੋ ਮਾਰਾਡੋਨਾ ਦਾ ਦਿਹਾਂਤ
Wednesday, Nov 25, 2020 - 10:22 PM (IST)
ਲੰਡਨ– ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਇਕ ਦਿਨ ਪਹਿਲਾਂ ਹੀ ਆਪਣਾ 60ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਮਾਰਾਡੋਨਾ ਦਾ ਦਿਹਾਂਤ ਉਨ੍ਹਾਂ ਦੇ ਘਰ ’ਚ ਹੀ ਹੋਇਆ ਹੈ। ਉਨ੍ਹਾਂ ਦਾ 2 ਹਫਤੇ ਪਹਿਲਾਂ ਹੀ ਦਿਮਾਗ ਦਾ ਆਪ੍ਰੇਸ਼ਨ ਹੋਇਆ ਸੀ। ਮਾਰਾਡੋਨਾ ਫੁੱਟਬਾਲ ਦੇ ਮੈਦਾਨ ’ਚ ਜਿੰਨੇ ਸਨਮਾਨਤ ਖਿਡਾਰੀ ਸਨ, ਮੈਦਾਨ ਤੋਂ ਬਾਹਰ ਉਨ੍ਹਾਂ ਦੀ ਜ਼ਿੰਦਗੀ ਓਨੀ ਹੀ ਹਲਚਲ ਭਰੀ ਸੀ। ਉਨ੍ਹਾਂ ’ਤੇ ਨਸ਼ਾ ਕਰਨ ਦੇ ਦੋਸ਼ ਵੀ ਲੱਗੇ ਸਨ। ਮਾਰਾਡੋਨਾ ਨੇ ਸਾਲ 1986 ਦੀ ਵਿਸ਼ਵ ਕੱਪ ਜਿੱਤ ’ਚ ਅਰਜਨਟੀਨਾ ਲਈ ਮੁੱਖ ਭੂਮਿਕਾ ਨਿਭਾਈ ਸੀ। ਇਸ ਟੂਰਨਾਮੈਂਟ ਦੇ ਫਾਈਨਲ ਦੌਰਾਨ ਇਕ ਵਿਵਾਦਗ੍ਰਸਤ ਗੋਲ ਨੂੰ ‘ਹੈਂਡ ਆਫ ਗੌਡ’ ਦਾ ਨਾਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਆਸਟਰੇਲੀਆ ਵਿਰੁੱਧ ਇਨ੍ਹਾਂ ਭਾਰਤੀ ਬੱਲੇਬਾਜ਼ਾਂ ਨੇ ਬਣਾਈਆਂ ਹਨ ਸਭ ਤੋਂ ਜ਼ਿਆਦਾ ਦੌੜਾਂ, ਦੇਖੋ ਅੰਕੜੇ
ਮਾਰਾਡੋਨਾ ਦਾ ਫੁੱਟਬਾਲ ਕਰੀਅਰ
ਸਾਲ ਕਲੱਬ ਮੈਚ (ਗੋਲ)
1976-1981 ਅਰਜਨਟੀਨਾ ਜੂਨੀਅਰਸ 167 (115)
1981–1982 ਬੋਕਾ ਜੂਨੀਅਰ 40 (28)
1982–1984 ਬਾਰਸੀਲੋਨਾ 36 (22)
1984-1991 ਨਪੋਲੀ 188 (81)
1992-1993 ਸੇਵਿਲਾ 26 (5)
1993-1994 ਨੇਵੇਲ ਓਲਡ ਬੁਆਏ 7 (0)
1995–1997 ਬੋਕਾ ਜੂਨੀਅਰਸ 30 (7)
490 (311) ਰਾਸ਼ਟਰੀ ਟੀਮ
1977–1994 ਅਰਜਨਟੀਨਾ 91 (34)