ਫੁੱਟਬਾਲ : ਫੈਨ ਦੇ ਨਾਲ ਝਗੜਣ ਕਾਰਣ ਨੇਮਾਰ ''ਤੇ 3 ਮੈਚਾਂ ਦੀ ਪਾਬੰਦੀ

Saturday, May 11, 2019 - 01:36 AM (IST)

ਫੁੱਟਬਾਲ : ਫੈਨ ਦੇ ਨਾਲ ਝਗੜਣ ਕਾਰਣ ਨੇਮਾਰ ''ਤੇ 3 ਮੈਚਾਂ ਦੀ ਪਾਬੰਦੀ

ਪੈਰਿਸ— ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਕਲੱਬ ਦੇ ਬ੍ਰਾਜ਼ੀਲੀ ਸਟਾਰ ਨੇਮਾਰ 'ਤੇ ਫ੍ਰੈਂਚ ਕੱਪ ਦੇ ਸਨਮਾਨ ਸਮਾਰੋਹ ਦੌਰਾਨ ਇਕ ਪ੍ਰਸ਼ੰਸਕ ਨਾਲ ਝਗੜਾ ਕਰਨ ਕਾਰਣ ਫ੍ਰੈਂਚ ਫੁੱਟਬਾਲ ਸੰਘ ਨੇ ਉਸ 'ਤੇ ਤਿੰਨ ਮੈਚਾਂ ਦੀ ਪਾਬੰਦੀ ਲਾ ਦਿੱਤੀ ਹੈ।  27 ਅਪ੍ਰੈਲ ਨੂੰ ਫ੍ਰੈਂਚ ਕੱਪ ਦੇ ਫਾਈਨਲ ਮੁਕਾਬਲੇ ਵਿਚ ਪੀ. ਐੱਸ. ਜੀ. ਨੂੰ ਰੇਨੇਜ ਤੋਂ ਪੈਨਲਟੀ ਸ਼ੂਟਆਊਟ ਵਿਚ ਹਾਰ ਝੱਲਣੀ ਪਈ ਸੀ। ਨੇਮਾਰ ਸਨਮਾਨ ਸਮਾਰੋਹ ਦੌਰਾਨ ਜਦੋਂ ਮੈਡਲ ਲੈਣ ਲਈ ਜਾ ਰਿਹਾ ਸੀ ਤਦ ਉਸ ਨੇ ਇਕ ਪ੍ਰਸ਼ੰਸਕ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ ਸੀ। ਨੇਮਾਰ ਇਸ ਤੋਂ ਪਹਿਲਾਂ ਯੂਏਫਾ ਲੀਗ ਵਿਚ ਰੈਫਰੀ ਨੂੰ ਅਪਸ਼ਬਦ ਕਹਿਣ ਕਾਰਣ ਤਿੰਨ ਮੈਚਾਂ ਦੀ ਪਾਬੰਦੀ ਝੱਲ ਚੁੱਕਾ ਹੈ। ਫ੍ਰੈਂਚ ਮੀਡੀਆ ਅਨੁਸਾਰ ਉਸ ਨੇ ਯੂਰਪੀਅਨ ਫੁੱਟਬਾਲ ਕਮੇਟੀ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਹੈ।


author

Gurdeep Singh

Content Editor

Related News