ਸ਼੍ਰੀਲੰਕਾ ਦੌਰੇ ਲਈ ਫੋਕਸ ਤੇ ਜੇਨਿੰਗਸ ਇੰਗਲੈਂਡ ਟੀਮ 'ਚ

Tuesday, Feb 11, 2020 - 08:18 PM (IST)

ਸ਼੍ਰੀਲੰਕਾ ਦੌਰੇ ਲਈ ਫੋਕਸ ਤੇ ਜੇਨਿੰਗਸ ਇੰਗਲੈਂਡ ਟੀਮ 'ਚ

ਲੰਡਨ— ਬੇਨ ਫੋਕਸ ਤੇ ਕੀਟੋਨ ਜੇਨਿੰਗਸ ਨੇ ਸ਼੍ਰੀਲੰਕਾ ਦੌਰੇ ਦੇ ਲਈ 12 ਮਹੀਨੇ 'ਚ ਪਹਿਲੀ ਬਾਰ ਇੰਗਲੈਂਡ ਦੀ ਟੈਸਟ ਟੀਮ 'ਚ ਵਾਪਸੀ ਕੀਤੀ ਹੈ। ਸਲਾਮੀ ਬੱਲੇਬਾਜ਼ ਜੇਨਿੰਗਸ ਵਿਕਟਕੀਪਰ ਫੋਕਸ ਨੂੰ 12 ਮਹੀਨੇ ਪਹਿਲਾਂ ਵੈਸਟਇੰਡੀਜ਼ ਦੌਰੇ ਤੋਂ ਬਾਅਦ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜੇਨਿੰਗਸ ਨੇ 17 ਮੈਚਾਂ 'ਚ ਆਪਣੇ ਦੋਵੇਂ ਟੈਸਟ ਸੈਂਕੜੇ ਉਪਮਹਾਦੀਪ 'ਚ ਬਣਾਏ ਹਨ ਤੇ ਫੋਕਸ 2018 'ਚ ਇੰਗਲੈਂਡ ਵਲੋਂ ਸ਼੍ਰੀਲੰਕਾ ਨੂੰ 3-0 ਨਾਲ ਕਲੀਨਸਵੀਪ 'ਚ ਸ਼੍ਰੀਲੰਕਾ ਦੇ ਸਰਵਸ੍ਰੇਸ਼ਠ ਖਿਡਾਰੀ ਰਹੇ ਸਨ। ਦੱਖਣੀ ਅਫਰੀਕਾ ਦੌਰੇ ਦੌਰਾਨ ਜ਼ਖਮੀ ਹੋਏ ਇੰਗਲੈਂਡ ਦੇ ਸਭ ਤੋਂ ਸਫਲ ਗੇਂਦਬਾਜ਼ ਜੇਂਮ ਐਂਡਰਸਨ ਅਜੇ ਠੀਕ ਨਹੀਂ ਹੋ ਸਕੇ ਹਨ ਤੇ ਦੌਰੇ 'ਤੇ ਨਹੀਂ ਜਾਣਗੇ। ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ 19 ਮਾਰਚ ਤੋਂ ਸ਼ੁਰੂ ਹੋਵੇਗੀ।

PunjabKesari
ਇੰਗਲੈਂਡ ਦੀ ਟੀਮ ਇਸ ਪ੍ਰਕਾਰ ਹੈ—
ਜੋ ਰੂਟ (ਕਪਤਾਨ), ਡੋਮੀਨਿਕ ਬੇਸ, ਸਟੁਅਰਟ ਬ੍ਰਾਡ, ਜੋਸ ਬਟਲਰ, ਜੈਕ ਕ੍ਰਾਵਲੇ, ਸੈਮ ਕੁਰੇਨ, ਜੋ ਜੇਨਲੀ, ਬੇਨ ਫੋਕਸ, ਕੀਟੋਨ ਜੇਨਿੰਗਸ, ਜੈਕ ਲੀਚ, ਮੈਥਿਊ ਪਾਰਕਿਨਸਨ, ਓਲੀ ਪੋਪ, ਡੋਮੀਨਿਕ, ਬੇਨ ਸਟੋਕਸ, ਕ੍ਰਿਸ ਵੋਕਸ ਤੇ ਮਾਕਰ ਵੁਡ।


author

Gurdeep Singh

Content Editor

Related News